Friday, October 23, 2026
Home Latest ਸ਼ਰਮਨਾਕ: ਬਾਥਰੂਮ ਕਰਨ ਤੇ BRTS ਦੇ ਮੁਲਾਜ਼ਮ ਨੇ ਬਜੁਰਗ ਦੀ ਪੱਗ ਲਵਾ...

ਸ਼ਰਮਨਾਕ: ਬਾਥਰੂਮ ਕਰਨ ਤੇ BRTS ਦੇ ਮੁਲਾਜ਼ਮ ਨੇ ਬਜੁਰਗ ਦੀ ਪੱਗ ਲਵਾ ਕੇ ਕਰਵਾਈ ਸਫਾਈ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਵਿੱਚ ਬੀਆਰਟੀਐਸ ਦੇ ਮੁਲਾਜ਼ਮ ਵੱਲੋਂ ਸ਼ਰਮਨਾਕ ਹਰਕਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਬਜ਼ੁਰਗ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਕਾਰਨ ਉਹ ਬਾਥਰੂਮ ਰੋਕ ਨਹੀਂ ਸਕਿਆ। ਜਦ ਉੱਥੇ ਮੌਜੂਦ ਬੀਆਰਟੀਐਸ ਦੇ ਮੁਲਾਜ਼ਮ ਨੇ ਦੇਖਿਆ ਤਾਂ ਉਸਨੇ ਬਜ਼ੁਰਗ ਦੀ ਪੱਗ ਲਵਾ ਕੇ ਉਸ ਕੋਲੋਂ ਉਸ ਜਗ੍ਹਾਂ ਦੀ ਸਫਾਈ ਕਰਵਾਈ।

Advertisements

ਇਸ ਦੀਆਂ ਤਸਵੀਰਾਂ ਵੀ ਸ਼ੋਸ਼ਲ ਮੀਡੀਆਂ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਜ਼ੁਰਗ ਆਪਣੇ ਹੱਥੀਂ ਆਪਣੀ ਪੱਗ ਨਾਲ ਜ਼ਮੀਨ ਦੀ ਸਫਾਈ ਕਰ ਰਿਹਾ ਹੈ। ਮੁਲਾਜ਼ਮ ਨੇ ਬਜ਼ੁਰਗ ਦੀ ਦਸਤਾਰ ਦੀ ਬੇਅਦਬੀ ਕੀਤੀ ਹੈ। ਇਸ ਸਬੰਧੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੁਰੰਤ  ਮੁਲਾਜ਼ਮ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here