ਪੀਆਰਟੀਸੀ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸਾਂ ਰਾਹੀਂ ਕੀਤਾ ਜਾ ਰਿਹਾ ਹੈ ਨਿੱਜੀਕਰਨ, ਜੱਥੇਬੰਦੀ ਵਲੋਂ ਖੋਲਿਆ ਮੋਰਚਾ: ਗਰਪ੍ਰੀਤ ਪੰਨੂੰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਸਮੂਹ ਡਿੱਪੂ ਤੇ ਗੇਟ ਰੈਲੀ ਕੀਤੀ ਗਈ ਸੂਬਾ ਆਗੂ ਗਰਪ੍ਰੀਤ ਸਿੰਘ ਪੰਨੂੰ ਨੇ ਬੋਲਦਿਆਂ ਕਿਹਾ 19 ਜੂਨ ਨੂੰ ਪੀ.ਆਰ.ਟੀ.ਸੀ ਦੀ ਮਨੇਜਮੈਂਟ ਵਿਭਾਗ ਵਿੱਚ ਪ੍ਰਾਈਵੇਟ (ਕਿਲੋਮੀਟਰ  ਸਕੀਮ ਰਾਹੀਂ ) ਬੱਸਾਂ ਦਾ ਟੈਂਡਰ ਖੋਲਣ ਜਾ ਰਹੀ ਹੈ ਮਨੇਜਮੈਂਟ ਜਦੋਂ ਵੀ ਟੈਂਡਰ ਲੈਣ ਕੇ ਆਈ ਹੈ ਯੂਨੀਅਨ ਹਰ ਵਾਰ ਇਸ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰਦੀ ਆ ਰਹੀ ਹੈ ਲਗਭਗ 2 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ ਯੂਨੀਅਨ ਨੂੰ ਵਿਰੋਧ ਕਰਦਿਆਂ ਹਰ ਵਾਰ ਮਨੇਜਮੈਂਟ ਨਾਲ ਮੀਟਿੰਗ ਕੀਤੀ ਗਈ ਤੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਨੂੰ ਘਾਟੇ ਦਾ ਸੌਦਾ ਸਿੱਧ ਕੀਤਾ ਗਿਆ ਮਨੇਜਮੈਂਟ ਵਾਰ-ਵਾਰ ਇਸ ਸਕੀਮ ਨੂੰ ਲੈ ਕੇ ਆ ਰਹੀ ਹੈ । ਪਿੱਛਲੇ ਟੈਂਡਰਾਂ ਦੇ ਆਂਕੜਿਆਂ ਮੁਤਾਬਕ ਜ਼ੋ ਕਿ ਕਰੋੜਾਂ ਰੁਪਏ ਦੀ 6 ਸਾਲਾਂ ਦੇ ਵਿੱਚ ਵਿਭਾਗ ਦੀ ਲੁੱਟ ਹੈ ।

Advertisements

ਵਿਭਾਗ ਦੇ ਉੱਚ ਅਧਿਕਾਰੀਆਂ 7.51 ਪੈਸੇ ਪ੍ਰਤੀ ਕਿਲੋਮੀਟਰ ਦਾ ਵੇਰਵਾ ਦਿੰਦੇ ਹਨ ਪਰ ਇਸ ਤੋਂ ਹੋਰ ਵੀ ਅਲੱਗ ਖਰਚੇ ਜਿਹਨਾਂ ਨੂੰ ਕੁੱਲ ਮਿਲਾਕੇ 33.37 ਪੈਸੇ ਪ੍ਰਤੀ ਕਿਲੋਮੀਟਰ ਪੈਦਾ ਹੈ । ਦੁਸਰੇ ਪਾਸੇ ਵਿਭਾਗ ਦੇ ਵਿੱਚ ਕੰਮ ਕਰਦੇ ਉੱਚ ਅਧਿਕਾਰੀ ਹੀ ਇੱਧਰ-ਉਧਰ ਦੀ ਕਰਕੇ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੇ ਨਾਮ ਤੇ ਆਪਣੀਆਂ ਬੱਸਾਂ ਪਾਉਂਦੇ ਹਨ ਤੇ ਟੈਂਡਰ ਦੀਆ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ ਟੈਂਡਰ ਮੁਤਾਬਿਕ 350 ਕਿਲੋਮੀਟਰ ਪ੍ਰਤੀ ਦਿਨ ਦੀ ਸ਼ਰਤ ਤਹਿ ਕੀਤੀ ਜਾਂਦੀ ਹੈ ਉਸ ਤੋਂ ਉਲਟ 500-600 ਕਿਲੋਮੀਟਰ ਪ੍ਰਤੀ ਦਿਨ  ਤਹਿ ਕਰਵਾਏ ਜਾਂਦੇ ਨੇ ਇਸ ਤਰੀਕੇ ਨਾਲ ਨਜਾਇਜ਼ ਤਰੀਕੇ ਨਾਲ ਵਿਭਾਗ ਨੂੰ ਲੁੱਟਿਆ ਜਾਂਦਾ ਹੈ ਤੇ ਨਾਲ ਹੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਲੰਮੇ ਰੂਟਾਂ ਤੇ ਚਲਾਇਆ ਜਾਂਦਾ ਹੈ ਜਿਸ ਦੇ ਨਾਲ ਇਹਨਾਂ ਦੇ ਮਾਲਕਾ ਵੱਲੋਂ ਡੀਜ਼ਲ ਦੀ ਵੀ ਨਜਾਇਜ਼ ਚੋਰੀ ਕਰਵਾਈ ਜਾਂਦੀ ਹੈ । ਸਵਾਰੀ ਨਹੀਂ ਚੱਕੀ ਜਾਂਦੀ ਜਦੋ ਕੰਡਕਟਰ ਦੁਆਰਾ ਇਹਨਾਂ ਦੀ ਸਕਾਇਤ ਕੀਤਿ ਜਾਂਦੀ ਹੈ ਉਲਟਾ ਉਸ ਵਰਕਰ ਦੀ ਡਿਊਟੀ ਬਦਲ ਦਿੱਤੀ ਜਾਂਦੀ ਹੈ । ਵਿਭਾਗ ਦੇ ਵੱਲੋ ਇਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਉਲਟਾ ਸ਼ਹਿ ਦਿੱਤੀ ਜਾਦੀ ਹੈ ਤਾਂ ਉਹਨਾਂ ਮਾਲਕਾ ਦੇ ਹੋਂਸਲੇ ਬੁਲੰਦ ਹੁੰਦੇ ਨੇ ਜੇਕਰ ਸਰਕਾਰ ਵਿਭਾਗ ਨੂੰ ਆਪਣੀਆਂ ਬੱਸਾਂ ਦੇ ਲਈ ਪੈਸਾਂ ਮਨਜ਼ੂਰ ਕਰੇ ਤਾਂ ਫਰੀ ਸਫ਼ਰ ਜ਼ੋ ਸਹੂਲਤ ਸਰਕਾਰ ਨੇ ਦਿੱਤੀ ਹੈ ਉਸ ਨੂੰ ਵਧੀਆ ਢੰਗ ਨਾਲ ਲੋਕਾਂ ਸਰਵਿਸ ਦਿੱਤੀ ਜਾਵੇ ਤੇ ਨਾਲ ਹੀ ਨੋਜਵਾਨ ਨੂੰ ਰੋਜ਼ਗਾਰ ਵੀ ਮੁਹਾਇਆ ਕਰਵਾਇਆ ਜਾ ਸਕਦਾ ਹੈ ਤਾਂ ਹੀ ਟਰਾਂਸਪੋਰਟ ਵਿਭਾਗ ਤਰੱਕੀ ਵੱਲ ਵੱਧ ਸਕਦਾ ਹੈ । 

ਸਹਾਇਕ ਸੂਬਾ ਆਗੂ ਗੁਰਵਿੰਦਰ ਸਿੰਘ ਅਤੇ ਗਰਭੇਜ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਹਰ ਵਾਰ ਟਰਾਂਸਪੋਰਟ ਵਿਭਾਗ ਨੂੰ ਮੁਨਾਫ਼ੇ ਵਿੱਚ ਦੱਸਦੀ ਹੈ । ਉਸ ਦੇ ਉਲਟ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸਾਂ ਪਾ ਵਿਭਾਗ ਦੇ ਨਿੱਜੀ ਕਰਨ ਵਾਲੇ ਪਾਸੇ ਤੁਰੀ ਹੋਈ ਹੈ । ਇਸ ਲੁੱਟ ਨੂੰ ਰੋਕਣ ਦੇ ਲਈ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਸੰਘਰਸ਼ ਕਰਦੇ ਆ ਰਹੇ ਨੇ ਉਹ ਵੀ ਘੱਟ ਤਨਖਾਹ ਤੇ ਦਿਨ ਰਾਤ ਮਿਹਨਤ ਕਰਦੇ ਨੇ ਵਿਭਾਗ ਨੂੰ ਬਚਾਉਣ ਦੇ ਲਈ ਤੇ ਵਿਭਾਗ ਨੂੰ ਮੁਨਾਫ਼ੇ ਦੇ ਵਿੱਚ ਲੈਣ ਕੇ ਆਉਣ ਦੇ ਲਈ ਪਰ ਵਿਭਾਗ ਦੇ ਉੱਚ ਅਧਿਕਾਰੀਆਂ ਇਸ ਨੂੰ ਵੇਚਣ ਦੀ ਫਿਰਾਕ ਦੇ ਵਿੱਚ ਲੱਗੇ ਰਹਿੰਦੇ ਨੇ ਪੰਜਾਬ ਦੇ ਵਿੱਚ ਜੇਕਰ ਟਰਾਂਸਪੋਰਟ ਅਦਾਰੇ ਨੂੰ ਬਚਾ ਕੇ ਰੱਖਣਾ ਤਾਂ ਪਬਲਿਕ ਤੋਂ ਮੰਗ ਕਰਦੇ ਹਾਂ ਉਹ ਵੀ। ਸਾਡਾ ਸਹਿਯੋਗ ਦੇਣਾ ਕਿਉਂਕਿ ਗਰੀਬ ਪਰਿਵਾਰਾਂ ਦੇ ਬੱਚੇ ਪਿੰਡਾਂ ਸ਼ਹਿਰਾਂ ਤੋਂ ਪੜਨ ਦੇ ਲਈ ਇੱਕ ਦੁਸਰੇ ਸ਼ਹਿਰ ਜਾਂਦੇ ਨੇ ਜ਼ੋ ਕਿ ਸਰਕਾਰ ਵੱਲੋ ਬੱਸ ਪਾਸ ਦੀ ਸਹੂਲਤ ਦੇ ਨਾਲ ਘੱਟ ਪੈਸਿਆਂ ਦੇ ਨਾਲ ਸਫ਼ਰ ਕਰ ਰਹੇ ਨੇ ਜੇਕਰ ਇਹ ਵਿਭਾਗ ਖਤਮ ਹੋ ਜਾਂਦਾ ਹੈ ਤਾਂ ਪ੍ਰਾਈਵੇਟ ਮਾਫੀਆ ਨੇ ਲੁੱਟ ਮਚਾਉਣ ਹੈ ।

ਅੱਧ ਪੰਜਾਬ ਸਿੱਖਿਆ ਤੋਂ ਵੀ ਸੱਖਣਾ ਰਹਿ ਜਾਵੇਗਾ ਤੇ ਨਾਲ ਹੀ ਜੇਕਰ ਵਿਭਾਗ ਦੀ ਬੱਸ ਪੈਂਦੀ ਹੈ ਤਾਂ ਘੱਟੋ ਘੱਟ ਰੇਸ਼ੋ ਮੁਤਾਬਿਕ 5/6 ਲੋਕਾਂ ਨੂੰ ਵਿਭਾਗ ਦੇ ਵਿੱਚ  ਰੋਜ਼ਗਾਰ ਮਿਲੇਗਾ ਜੇਕਰ ਪ੍ਰਾਈਵੇਟ ਬੱਸ ਪਈ ਜਾਂਦੀ ਹੈ ਤਾਂ ਸਿਰਫ ਇੱਕ ਨੂੰ ਰੋਜ਼ਗਾਰ ਮਿਲਣਾ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਰੋਜ਼ਗਾਰ ਦੇ ਸਾਧਨ ਵੀ ਪ੍ਰਾਈਵੇਟ ਘਰਾਣਿਆਂ ਦੇ ਹੱਥ ਚੱਲੇ ਜਾਣਗੇ ਪੂਰੇ ਪੰਜਾਬ ਦੀ ਡੋਰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਹੋਵੇਗੀ ਪੰਜਾਬ ਦੀ ਨੋਜਵਾਨ ਰੋਜ਼ਗਾਰ ਤੋਂ ਸੱਖਣੀ ਹੋ ਜਾਵੇਗੀ । 12 ਜੂਨ ਨੂੰ ਯੂਨੀਅਨ ਵੱਲੋਂ ਪੰਜਾਬ ਪੱਧਰ ਤੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ 19 ਜੂਨ ਨੂੰ ਪੀ.ਆਰ.ਟੀ.ਸੀ ਮੁੱਖ ਦਫਤਰ ਅੱਗੇ ਯੂਨੀਅਨ ਵੱਲੋਂ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ ਜੇਕਰ ਸਰਕਾਰ ਨੇ ਇਸ ਨਿੱਜੀ ਕਰਣ ਨੂੰ ਨਾ ਰੋਕਿਆ ਤਾਂ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕਰਕੇ ਤਿੱਖੇ ਸੰਘਰਸ਼ ਕੀਤੇ ਜਾਣਗੇ । ਇਸ ਮੌਕੇ ਕਮਲਜੀਤ ਸਿੰਘ ਵਰਕਸ਼ਾਪ, ਸੈੱਮਲ ਮਸੀਹ  ,ਸੁਖਬੀਰ ਸਿੰਘ ਗਿੱਲ, ਗਰਤੇਜਪਾਲ ਸਿੰਘ ਮਾਣਕ,  ਅਮਨਦੀਪ ਸਿੰਘ ਸਹਾਇਕ ਕੈਸ਼ੀਅਰ, ਲਖਵਿੰਦਰ ਸਿੰਘ, ਤਰਜਿੰਦਰ ਸਿੰਘ, ਰਵੀ, ਹੈਪੀ , ਜਤਿੰਦਰ ਸਿੰਘ ਆਦਿ ਵਰਕਰ ਸ਼ਾਮਲ ਹੋਏ।

LEAVE A REPLY

Please enter your comment!
Please enter your name here