ਹਮੀਰਾ ਫੈਕਟਰੀ: ਵਿਆਕਤੀ ਦੀ ਪੱਗ ਉਤਾਰਣ ਤੇ  ਦੁਰਵਿਹਾਰ ਕਰਨ ਤੇ ਡੀ.ਜੀ.ਐਮ ਖਿਲਾਫ ਮਾਮਲਾ ਦਰਜ਼ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਹਮੀਰਾ ਫੈਕਟਰੀ ਚ , ਫੈਕਟਰੀ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਵਾਲੀਆ ਦੀ ਮਿੱਲ ਦੇ ਡੀ.ਜੀ.ਐੱਮ ਅਨਿਲ ਰਾਜਪੂਤ ਨਾਲ ਹੋਈ ਬਹਿਸ ਤੋ ਬਾਅਦ ਮਹੌਲ ਤਨਾਅਪੂਰਨ ਹੋ ਗਿਆ   ਜਗਜੀਤ ਸਿੰਘ ਵਾਲੀਆ ਨੇ ਅਨਿਲ ਰਾਜਪੂਤ ਦੇ ਦੋਸ਼ ਲਾਉਦਿਆਂ ਦੱਸਿਆ ਕਿ ਇਸ ਨੇ ਮੇਰੀ ਪੱਗ ਉਤਾਰੀ ਹੈ ਤੇ ਮੇਰੇ ਨਾਲ ਦੁਰਵਿਹਾਰ ਕੀਤਾ ਹੈ ਇਸ ਦੋਰਾਨ ਥਾਣਾ ਮੁੱਖੀ  ਸੁਭਾਨਪੁਰ ਹਰਦੀਪ ਸਿੰਘ ਮਾਨ ਪੁਲਿਸ ਪਾਰਟੀ ਸਣੇ ਘਟਨਾ ਸਥਾਨ ਤੇ ਪੁੱਜੇ ਤੇ ਤਫਤੀਸ਼ ਤੋ ਬਾਅਦ ਉਕਤ ਫੈਕਟਰੀ ਦੇ ਡੀਜੀਐਮ ਅਨਿਲ ਰਾਜਪੂਤ ਤੇ ਸਾਥੀਆ ਖਿਲਾਫ ਮਾਮਲਾ ਦਰਜ਼ ਕੀਤਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਹਰਦੀਪ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਸਵੇਰੇ 10.30 ਵਜੇ ਮੈਂ ਆਪਣੀ ਜਗਤਜੀਤ ਇੰਡਸਰਟੀ ਹਮੀਰਾ  ਦੇ ਜੀ.ਐਮ. ਅਨਿੱਲ ਰਾਜਪੂਤ ਅੱਗੇ ਇਹ ਬੇਨਤੀ ਕੀਤੀ ਕਿ ਮੇਰੇ ਪਿਤਾ ਹਰਭਜਨ ਸਿੰਘ ਬਜੁਰਗ ਸਥਿੱਤੀ ਵਿੱਚ ਹਨ ਅਤੇ ਅਕਸਰ ਹੀ ਬਿਮਾਰ ਰਹਿੰਦੇ ਹਨ।ਅਤੇ ਮੇਰਾ ਛੋਟਾ ਭਰਾ ਦਲਜੀਤ ਸਿੰਘ ਜੋ ਆਪਣੀ ਸ਼ਿਫਟ ਵਿੱਚ ਸਵੇਰੇ 8.30.ਤੋ ਸ਼ਾਮ 05  ਵਜੇ ਤੱਕ ਡਿਊਟੀ ਕਰਦਾ ਹੈ।ਉਸਦੀ ਸ਼ਿਫਟ ਬਦਲੀ ਜਾਵੇ ਤਾਂ ਜੋ ਆਪਣੀ ਡਿਊਟੀ ਦੇ ਨਾਲ ਆਪਣੇ ਪਿਤਾ ਦੀ ਦੇਖਭਾਲ ਵੀ ਕਰ ਸਕੇ ਤਾਂ ਜੀ.ਐਮ. ਅਨਿੱਲ ਰਾਜਪੂਤ ਨੇ ਮੈਨੂੰ ਬਹੁਤ ਹੀ ਗੁੱਸੇ ਚ  ਮੈਨੂੰ ਭੈਣ ਦੀ ਗਾਲ ਕੱਢੀ ਜਦੋ ਮੈ ਉਸ ਵੱਲੋ ਕੱਢੀ ਗਾਲ ਦਾ ਵਿਰੋਧ ਕੀਤਾ ਤਾਂ ਜੀ.ਐਮ. ਅਨਿੱਲ ਰਾਜਪੂਤ ਨੇ ਕੁਰਸੀ ਤੋਂ ਉੱਠ ਕੇ ਪਹਿਲਾ ਮੈਨੂੰ ਧੱਕਾ ਮਾਰਿਆ ਅਤੇ ਨਾਲ ਹੀ ਮੇਰੇ ਮੂੰਹ ਤੇ ਚਪੇੜ ਮਾਰੀ ।ਜਿਸ ਨਾਲ ਮੇਰੀ ਪੱਗ ਜਮੀਨ  ਤੇ ਡਿੱਗ ਪਈ ਅਤੇ ਆਰ.ਪੀ.ਸੈਣੀ, ਸਕਿਉਰਟੀ ਅਫਸਰ ਜਗਤਜੀਤ ਇੰਡਸਟਰੀ  ਨੂੰ ਕਿਹਾ ਕਿ ਮੇਰੀ ਪੱਗ ਅਤੇ ਸੰਦੀਪ ਕੁਮਾਰ ਦਾ ਮੋਬਾਇਲ ਫੋਨ ਵਾਪਿਸ ਕਰ ਦੇਵੋ ਅਸੀ ਵਾਪਿਸ ਜਾਣਾ ਹੈ ਤਾਂ ਇਹਨਾਂ ਦੋਹਾਂ ਨੇ ਕਿਹਾ ਕਿ ਜੋ ਕਰਨਾ ਹੈ ਕਰ ਲਵੋ ਅਸੀ ਨਾਂ ਤੇ ਫੋਨ ਦੇਣਾ ਤੇ ਨਾ  ਹੀ ਪੱਗ ਵਾਪਿਸ ਕਰਨੀ  ਹੈ ।

ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ  ਉਕਤ ਫੈਕਟਰੀ ਦੇ ਜੀ.ਐੱਮ ਅਨਿਲ ਰਾਜਪੂਤ ,ਸਿਕੁਅਰਟੀ ਅਫਸਰ ਆਰ.ਪੀ.ਸੈਣੀ ਤੇ  ਦੋ ਤਿੰਨ ਨਾਮਲੂਮ ਵਿਆਕਤੀਆ ਖਿਲਾਫ ਮਾਮਲਾ ਦਰਜ਼ ਕੀਤਾ ਹੈ ।ਉੱਧਰ ਜਦ  ਇਸ ਮਾਮਲੇ ਚ ਜੀ.ਐੱਮ ਅਨਿਲ ਰਾਜਪੂਤ ਨਾਲ ਗੱਲਬਾਤ ਕੀਤੀ ਤਾਂ ਉਹਨਾ ਦੱਸਿਆ ਕਿ ਇਹ ਲੱਗੇ ਦੋਸ਼ ਬੇ-ਬੁਨਿਆਦ ਹਨ ਤੇ ਉਹਨਾ ਵੱਲੋਂ ਇਸ ਮਾਮਲੇ ਚ ਇੱਕ ਸ਼ਿਕਾਇਤ ਡੀ.ਜੀ.ਪੀ ਪੰਜਾਬ ਨੂੰ ਭੇਜ ਦਿੱਤੀ ਹੈ।

LEAVE A REPLY

Please enter your comment!
Please enter your name here