ਵਿਅਕਤੀ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁਟੇਰਿਆਂ ਨੇ ਲੁੱਟੇ 10 ਲੱਖ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਖਾਂ ਵਿੱਚ ਮਿਰਚਾਂ ਪਾ ਕੇ 10 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜਲੀ ਚੁੰਗੀ ਕੋਲ ਵਾਪਰੀ ਹੈ। ਮੋਟਰਸਾਈਕਲ ਸਵਰ ਨਿੱਜੀ ਕੰਪਨੀ ਦਾ ਮੁਲਾਜ਼ਮ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ।

Advertisements

ਇਹ ਵਿਅਕਤੀ ਬੈਂਕ ਵਿੱਚ ਕੈਂਸ਼ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਹੱਥੋਪਾਈ ਤੋਂ ਬਾਅਦ ਲੁਟੇਰੇ ਪੈਸੇ ਲੁੱਟ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੁਆਰਾ ਕੀਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾ ਕਈ ਦਿਨ ਲਗਾਤਾਰ ਕੰਪਨੀ ਦੇ ਦਫ਼ਤਰ ਦੀ ਰੇਕੀ ਕੀਤੀ ਸੀ। ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ ਕਿ ਕੰਪਨੀ ਵਿੱਚ ਕੈਮਰੇ ਕਿੱਥੇ ਲੱਗੇ ਹੋਈ ਹਨ ਤੇ ਸਕਿਉਰਿਟੀ ਸਿਸਟਮ ਅਤੇ ਸੈਂਸਰ ਸਾਇਰਨ ਕਿੱਥੇ –ਕਿੱਥੇ ਹਨ।

LEAVE A REPLY

Please enter your comment!
Please enter your name here