ਵਧੀਕ ਡਿਪਟੀ ਕਮਿਸ਼ਨਰ ਨੇ ਜੰਨ ਅੰਦੋਲਨ ਤਹਿਤ ਡੀ.ਪੀ.ਐਮ.ਯੂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਜਾਰੀ ਕੀਤਾ ਪੋਸਟਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਕੁਮਾਰ ਸ਼ਰਮਾ ਵੱਲੋਂ ਜੰਨ ਅੰਦੋਲਨ ਤਹਿਤ ਡੀ.ਪੀ.ਐਮ.ਯੂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਕੋਵਿਡ-19  ਤੋਂ ਬਚਣ ਲਈ ਹਦਾਇਤਾਂ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੈਕਰਟੀ ਜ਼ਿਲ੍ਹਾ ਪ੍ਰੀਸ਼ਦ ਸ. ਗੁਰਮੀਤ ਸਿੰਘ ਢਿੱਲੋਂ, ਡੀ. ਡੀ. ਪੀ. ਓ. ਸ. ਹਰਜਿੰਦਰ ਸਿੰਘ ਵੀ ਮੌਜੂਦ ਸਨ।

Advertisements

ਵਧੀਕ ਡਿਪਟੀ ਕਮਿਸ਼ਨਰ ਅਰੁਣ ਸ਼ਰਮਾ ਨੇ ਦੱਸਿਆ ਜੰਨ ਆਂਦੋਲਨ ਤਹਿਤ ਕਵਿਡ-19  ਤੋਂ ਬਚਾਅ ਦੀ ਜਾਗਰੂਕਤਾ ਦੀ ਮੁਹਿੰਮ ਨੂੰ ਤੇਜ ਕੀਤਾ ਜਾਏਗਾ ਅਤੇ ਇਸਦਾ ਪ੍ਰਚਾਰ ਪਿੰਡ ਪਿੰਡ ਤਕ ਕੀਤਾ ਜਾਵੇਗਾ । ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਦ ਤਕ ਇਸ ਬਮਰੀ ਦੀ ਦਵਾਈ ਨਹੀ ਆ ਜਾਂਦੀ ਤਦ ਤੱਕ ਢਿੱਲ ਨਹੀ ਵਰਤਣੀ ਚਾਹੀਦੀ ਅਤੇ ਮੂੰਹ ਤੇ ਮਾਸਕ ਅਤੇ ਦੋ ਗਜ਼ ਦੂਰੀ ਦੀ ਹਿਦਾਇਤਾਂ ਦੀ ਪਾਲਣਾ ਕਰਨ ਨੂੰ ਵੀ ਕਿਹਾ।

LEAVE A REPLY

Please enter your comment!
Please enter your name here