ਟਰੱਕ ਵਿੱਚੋਂ ਪੁਲਿਸ ਨੇ ਬਰਾਮਦ ਕੀਤੀਆਂ 140 ਚੂਰਾ-ਪੋਸਤ ਬੋਰੀਆਂ, 2 ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼)।  ਜਲੰਧਰ ਵਿੱਚੋਂ ਪੁਲਿਸ ਨੇ ਟਰੱਕ ਅੰਦਰੋਂ ਆਲੂ ਦੇ ਚਿਪਸ ਦੀਆਂ ਬੋਰੀਆਂ ਹੇਠਾਂ 140 ਚੂਰਾ-ਪੋਸਤ, ਟਰੱਕ ਦੇ ਨਾਲ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ  ਸ਼ਿੰਦਾ ਅਤੇ ਦਲਜੀਤ ਵਜੋਂ ਹੋਈ ਹੈ। ਉਹ ਮੱਧ ਪ੍ਰਦੇਸ਼ ਤੋਂ ਭੁੱਕੀ ਚੋਰੀ ਕਰਕੇ ਲਿਆਏ ਸਨ, ਉਹ ਆਪਣੀ ਕਾਰ ਇੱਕ ਢਾਬੇ ਤੇ ਖੜ੍ਹੀ ਕਰ ਦਿੰਦੇ ਸਨ ਅਤੇ ਮਾਲ ਭਰ ਲੈਂਦੇ ਸਨ।

Advertisements

ਹਰ ਗੇੜੇ ਦੇ 50 ਹਜ਼ਾਰ ਮਿਲਦੇ ਸਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਜਲੰਧਰ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਫਿਲੌਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਵਿੱਚ ਚੂਰਾ-ਪੋਸਤ ਆ ਰਿਹਾ ਸੀ। ਟੀਮ ਨੇ ਨਾਕਾ ਲਗਾ ਕੇ ਟਰੱਕ ਨੂੰ ਕਾਬੂ ਕੀਤਾ। ਦੋਸ਼ੀਆਂ ਨੂੰ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ  ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here