ਸੇਵਾ ਕੇਂਦਰਾਂ ‘ਚ ਮਿਲਣਗੀਆਂ ‘ਤਤਕਾਲ’ ਪ੍ਰਣਾਲੀ ਤਹਿਤ 15 ਸੇਵਾਵਾਂ, ਡੀਸੀ ਨੇ ਲਾਭ ਉਠਾਉਣ ਦੀ ਕੀਤੀ ਅਪੀਲ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲੇ ਵਿੱਚ ਜੋ ਲੋਕ ਘੱਟ ਸਮੇਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਦੇ ਇਛੁੱਕ ਹਨ, ਉਹ ਪੰਜਾਬ ਸਰਕਾਰ ਵਲੋਂ ‘ਤਤਕਾਲ’ ਪ੍ਰਣਾਲੀ ਦੇ ਅਧਾਰ ‘ਤੇ ਸੇਵਾਵਾਂ ਪ੍ਰਾਪਤ ਕਰਨ ਦੀ ਸ਼ੁਰੂ ਕੀਤੀ ਗਈ ਸਹੂਲਤ ਦਾ ਲਾਭ ਉਠਾ ਸਕਦੇ ਹਨ ਅਤੇ ਇਸ ਵਿਵਸਥਾ ਰਾਹੀਂ 15 ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਕੰਪਲਸਰੀ ਰਜਿਸਟਰੇਸ਼ਨ ਆਫ਼ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ, ਆਨੰਦ ਮੈਰਿਜ ਐਕਟ ਤਹਿਤ ਮੈਰਿਜ ਰਜਿਸਟਰੇਸ਼ਨ, ਮੈਰਿਜਬਿਲਟੀ ਸਰਟੀਫਿਕੇਟ, ਰੈਜੀਡੈਂਸ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਅਨੁਸੂਚਿਤ ਜਾਤੀ ਸਰਟੀਫਿਕੇਟ, ਬੀ.ਸੀ.ਸਰਟੀਫਿਕੇਟ, ਓ.ਬੀ.ਸੀ.ਸਰਟੀਫਿਕੇਟ, ਆਮਦਨ ਅਤੇ ਜਾਇਦਾਦ ਸਰਟੀਫਿਕੇਟ, ਏਰੀਆ ਸਰਟੀਫਿਕੇਟ, ਹਿੰਦੂ ਡੋਗਰਾ ਕਮਿਊਨਟੀ ਸਰਟੀਫਿਕੇਟ ਅਤੇ ਪੇਂਡੂ ਸਰਟੀਫਿਕੇਟ ਪ੍ਰਾਪਤ ਕੀਤੇ ਜਾ ਸਕਦੇ ਹਨ।

Advertisements

ਉਨਾਂ ਦੱਸਿਆ ਕਿ ਤਤਕਾਲ ਪਣਾਲੀ ਦੇ ਅਧਾਰ ‘ਤੇ ਜੋ ਲੋਕ ਜਲਦੀ ਸਹੂਲਤਾਂ ਦਾ ਲਾਭ ਲੈਣਾ ਚਾਹੁੰਦੇ ਹਨ,  ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਉਨ•ਾਂ ਕਿਹਾ ਕਿ ਇਹ ਸੇਵਾਵਾਂ ਪੰਜਾਬ ਸਰਕਾਰ ਵਲੋਂ ਬਾਕੀ ਮਨਜ਼ੂਰਸੁਦਾ ਸੇਵਾਵਾਂ ਦੇ ਚਾਰਜ ਤੋਂ ਵੱਖਰੀਆਂ ਹੋਣਗੀਆਂ। ਉਨਾਂ ਅਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਵਿਖੇ ਫਾਰਮ ਭਰਨ ਦੇ ਰੇਟਾਂ ਨੂੰ ਮੁੜ ਨਿਰਧਾਰਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਫਾਰਮ ਦੇ ਪਹਿਲੇ ਪੰਨੇ ਲਈ 10 ਰੁਪਏ ਅਤੇ ਬਾਕੀ ਪੰਨਿਆਂ ਲਈ 5 ਰੁਪਏ ਰੇਟ ਨਿਰਧਾਰਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਂਝ ਕੇਂਦਰਾਂ ਦੀਆਂ 44 ਸੇਵਾਵਾਂ ਵੀ ਸੇਵਾ ਕੇਂਦਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here