ਸੀਵਰੇਜ ਕੁਨੈਕਸ਼ਨ ਲੈਣ ਲਈ ਪੁੱਟੀ ਸੜਕ ਸਹੀ ਢੰਗ ਨਾਲ ਨਾ ਬਣਾਉਣ ਕਾਰਨ ਕੁੱਝ ਹੀ ਦਿਨਾਂ ਵਿੱਚ ਟੁੱਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਪ੍ਰਾਪਰਟੀ ਡੀਲਰ ਆਪਣੀਆਂ ਨਜਾਇਜ਼ ਕਲੋਨੀਆਂ ਨੂੰ ਮਹਿੰਗੇ ਭਾਅ ਵੇਚਣ ਲਈ ਅਤੇ ਰਸੂਖ ਰੱਖਦੇ ਲੋਕ ਨਜਾਇਜ ਤੌਰ ਤੇ ਹਨੇਰੇ ਸਵੇਰੇ ਨਗਰ ਨਿਗਮ ਪ੍ਰਸਾਸਨ ਤੋਂ ਪ੍ਰਵਾਨਗੀ ਲਏ ਬਿਨਾਂ ਪਾਣੀ ਸਪਲਾਈ ਅਤੇ ਸੀਵਰੇਜ਼ ਦੇ ਨਵੇਂ ਕੁਨੈਕਸ਼ਨ ਲੈਣ ਲਈ ਅਕਸਰ ਹੀ ਸੜਕਾਂ ਤੋੜ ਕੇ ਕੁਨੈਕਸ਼ਨ ਲੈ ਲੈਂਦੇ ਹਨ ਅਤੇ ਕੁਨੈਕਸ਼ਨ ਲੈਣ ਤੋਂ ਬਾਅਦ ਉਨ੍ਹਾਂ ਟੁੱਟੀਆਂ ਸੜਕਾਂ ਨੂੰ ਬਣਾਉਦੇ ਤੱਕ ਨਹੀਂ ਹਨ ਅਤੇ ਨਾ ਹੀ ਨਗਰ ਨਿਗਮ ਬਣਾਉਂਦਾ ਹੈ। ਇੱਥੋਂ ਤੱਕ ਕਿ ਭਾਵੇਂ ਨਗਰ ਨਿਗਮ ਅਧਿਕਾਰੀਆ ਨੂੰ ਮੌਕੇ ਤੁੇ ਸੂਚਿਤ ਵੀ ਕਰੋ ਜਾਂ ਸਬੰਧਤ ਕੌਸਲਰ ਨੂੰ ਸੜਕ ਵਿੱਚੋਂ ਲਏ ਜਾ ਰਹੇ ਨਜਾਇਜ ਕੁਨੈਕਸ਼ਨ ਬਾਰੇ ਰਿਪੋਰਟ ਕਰੋ ਤਾਂ ਵੀ ਉਕਤ ਸੜਕਾਂ ਤੋੜਣ ਵਾਲੇ ਬੇ-ਖੌਫ ਆਪਣਾ ਕੰਮ ਕਰਕੇ ਕੁਨੈਕਸ਼ਨ ਲੈ ਹੀ ਲੈਦੇ ਹਨ। ਨਗਰ ਨਿਗਮ ਅਧਿਕਾਰੀ ਵੀ ਅਜਿਹੇ ਵਿਅਕਤੀਆਂ ਵਿਰੁੱਧ ਕੋਈ ਸਖਤ ਪ੍ਰਸਾਸ਼ਕੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਉਂਦੇ। ਜਿਸ ਕਰਕੇ ਅਜਿਹੇ ਵਿਅਕਤੀਆਂ ਦੇ ਹੌਸਲੇ ਬੁਲੰਦ ਰਹਿੰਦੇ ਹਨ ਤੇ ਫਿਰ ਸਾਲਾਂ ਬੱਧੀ ੳੇਹ ਟੁਟੀ ਸੜਕ ਨਹੀ ਬਣਦੀ ਅਤੇ ਉਸ ਇਲਾਕੇ ਦੇ ਲੋਕ ਇਨ੍ਹਾਂ ਟੁੱਟੀਆਂ ਸੜਕਾਂ ਕਾਰਨ ਅਕਸਰ ਐਸੀਡੈਂਟਾਂ ਦਾ ਸ਼ਿਕਾਰ ਹੋ ਕੇ ਲੰਮਾ ਸਮਾਂ ਸੰਤਾਪ ਹੰਢਾਉਂਦੇ ਹਨ।
ਅਜਿਹੀ ਹੀ ਸਥਿਤੀ ਜਾਣਕਾਰੀ ਦਿੰਦੇ ਹੋਏ ਮੁਹੱਲੇ ਦੇ ਲੋਕਾਂ ਨੇ ਦਸਿਆ ਕਿ ਬਿਜਲੀ ਬੋਰਡ ਦੀ ਫੁੱਟਬਾਲ ਗਰਾਉਂਡ ਦੇ ਸਾਹਮਣੇ ਗਲੀ ਨੰਬਰ-5, ਸੀਮੈਂਟ ਦੀ ਸੜਕ ਜੋ ਦਸ਼ਮੇਸ਼ ਨਗਰ ਮੁਹੱਲੇ ਤੋਂ ਦੂਖ ਨਿਵਾਰਨ ਗੁਰਦੁਆਰੇ ਨੂੰ ਜਾਂਦੀ ਹੈ ਉਸ ਸੜਕ ਨੂੰ ਪੁੱਟ ਕੇ ਲਏ ਗਏ ਸੀਵਰੇਜ ਅਤੇ ਪਾਣੀ ਦੇ ਕੁਨੈਕਸ਼ਨ ਨਾਲ ਸਬੰਧਤ ਹੈ। ਜਿੱਥੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਪਿੱਪਲਾਂਵਾਲਾ ਦੇ ਇਕ ਪ੍ਰਾਪਰਟੀ ਡੀਲਰ ਨੇ ਆਪਣੇ ਪਲਾਟ ਨੂੰ ਸੀਵਰੇਜ ਪਾਉਣ ਲਈ ਸੜਕ ਤੋੜੀ ਸੀ। ਭਾਵੇਂ ਕਿ ਉਸ ਸੜਕ ਤੋੜੀ ਦਾ ਮਾਮਲਾ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਕਰਕੇ ਉਕਤ ਪ੍ਰਾਪਰਟੀ ਡੀਲਰ ਨੇ ਉਹ ਸੜਕ ਇੱਕ ਬਾਰ ਬਣਾਈ ਤਾਂ ਸੀ ਪਰ ਸਹੀ ਢੰਗ ਨਾਲ ਨਾ ਬਣਾਈ ਹੋਣ ਕਰਕੇ ਉਸੇ ਹੀ ਥਾਂ ਤੋਂ ਦੁਬਾਰਾ ਕਿਸੇ ਹੋਰ ਵਿਅਕਤੀ ਨੇ ਪਾਣੀ ਸਪਲਾਈ ਦਾ ਕੁਨੈਕਸ਼ਨ ਲਿਆ ਅਤੇ ਬਾਰਸ਼ ਦੇ ਪਾਣੀ ਕਾਰਨ ਬਣਾਈ ਸੜਕ ਦੀ ਮਿੱਟੀ ਬੈਠਣ ਕਾਰਨ ਸਾਰੀ ਸੜਕ ਦੁਬਾਰਾ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਜਿਥੋਂ ਰਾਹਗੀਰਾਂ ਦਾ ਲੰਘਣਾ ਬਹੁਤ ਮੁਸ਼ਕਿਲ ਹੋਇਆ ਹੋਇਆ ਹੈ।

Advertisements

ਜਿੱਥੇ ਕਿਸੇ ਵੇਲੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਜੇ ਕਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਥਾਨਕ ਕੌਸਲਰ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਮੇਂ ਸਮੇਂ ਤੇ ਸੜਕ ਤੋੜਨ ਵਾਲਿਆਂ ਵਿਰੁੱਧ ਸਖਤ ਪ੍ਰਸਾਸ਼ਕੀ ਕਾਰਵਾਈ ਕਰਨ ਤਾਂ ਫਿਰ ਬਿਨਾਂ ਪ੍ਰਵਾਨਗੀ ਲਏ ਕਿਸੇ ਦੀ ਸੜਕ ਤੋੜਨ ਦੀ ਹਿੰਮਤ ਨਾ ਪਵੇ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਟੁੱਟੀ ਸੜਕ ਸਬੰਧੀ ਕਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ, ਦਵਿੰਦਰ ਠਾਕਰ, ਮਲਕੀਤ ਸਿੰਘ, ਸੁਰੇਸ਼ ਕੁਮਾਰ, ਦੀਪਕ, ਵਿਸ਼ਵਜੋਤ ਸਿੰਘ ਆਦਿ ਹਾਜਰ ਸਨ। ਜਦੋਂ ਉਕਤ ਪ੍ਰਪਰਟੀ ਡੀਲਰ ਵਲੋਂ ਸੀਵਰੇਜ ਕੁਨੈਕਸ਼ਨ ਲੈਣ ਲਈ ਸੜਕ ਤੋੜਨ ਦੇ ਬਾਰੇ ਵਿੱਚ ਨਗਰ ਨਿਗਮ ਤੋਂ ਪੂਰਵ ਪ੍ਰਵਾਗੀ ਲੈਣ ਸਬੰਧੀ ਸਬੰਧਤ ਕੌਸਲਰ ਨੂੰ ਪੁਛਿਆ ਗਿਆ ਸੀ ਤਾਂ ਉਸ ਨੇ ਕਿਹਾ ਸੀ ਉਨ੍ਹਾਂ ਨੇ ਸੜਕ ਪੁੱਟਣ ਦੀ ਪੂਰਵ ਪ੍ਰਵਾਨਗੀ ਲਈ ਹੋਈ ਹੈ। ਹੁਣ ਜਦੋਂ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਤੋਂ ਉਕਤ ਵਿਅਕਤੀਆਂ ਵਲੋਂ ਕੁਨੈਕਸ਼ਨ ਲੈਣ ਸਬੰਧੀ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਪਹਿਲਾਂ ਸੜਕ ਪੁੱਟੀ ਸੀ ਤਾਂ ਉਸ ਵਕਤ ਤਾਂ ਉਨ੍ਹਾਂ ਨੇ ਸੀਵਰੇਜ ਦਾ ਕੁਨੈਕਸ਼ਨ ਲੈਣ ਲਈ ਪੂਵ ਪ੍ਰਵਾਨਗੀ ਨਹੀਂ ਲਈ ਸੀ ਫਿਰ ਵੀ ਇਸ ਬਾਰੇ ਸਹੀ ਇਤਲਾਹ ਮੈਂ ਸੋਮਵਾਰ ਨੂੰ ਦਫਤਰੀ ਰਿਕਾਰਡ ਵੇਖ ਕੇ ਦਸ ਹੀ ਸਕਦਾ ਹਾਂ। ਵੇਖਣਾ ਹੁਣ ਇਹ ਹੋਵੇਗਾ ਕਿ ਇਸ ਟੁੱਟੀ ਸੜਕ ਨੂੰ ਬਣਾਉਣ ਲਈ ਨਗਰ ਨਿਗਮ ਪ੍ਰਸਾਸ਼ਨ ਤੇ ਕੌਸਲਰ ਕੀ ਕਾਰਵਾਈ ਕਰਦੇ ਹਨ?

LEAVE A REPLY

Please enter your comment!
Please enter your name here