ਖੂਨਦਾਨੀਆ ਵਲੋ ਦਾਨ ਕੀਤੇ ਗਏ ਖ਼ੂਨ ਦੇ ਨਾਲ ਕਿਸੇ ਦੇ ਟੁੱਟਦੇ ਸਾਹਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ: ਸਤੀਸ਼/ਰਾਜਕੁਮਾਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੇਗਮਪੁਰਾ ਟਾਈਗਰ ਫੋਰਸ ਵੱਲੋਂ ਨਜ਼ਦੀਕੀ ਪਿੰਡ ਸ਼ੇਰਗੜ੍ਹ ਵਿਖੇ ਬਲਾਕ 2 ਦੇ ਪ੍ਰਧਾਨ  ਸਤੀਸ਼ ਕੁਮਾਰ ਸ਼ੇਰਗੜ ਅਤੇ ਬਲਾਕ 2 ਦੇ ਉੱਪ ਪ੍ਰਧਾਨ ਰਾਜ ਕੁਮਾਰ ਬੱਧਣ ਵਲੋ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਨੂੰ ਸਤਿਨਾਮ ਹਸਪਤਾਲ ਦੇ ਬਲੱਡ ਸੈਟਰ ਦੀ ਟੀਮ ਦੀ ਵਧੀਆ ਕਾਰਕੁਜਾਰੀ ਨੇ ਨੇਪਰੇ ਚਾੜਿਆ । ਇਸ ਖੂਨਦਾਨ ਕੈਂਪ ਦੇ ਵਿੱਚ ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਪੰਜਾਬ ਪ੍ਰਧਾਨ  ਪ੍ਰਧਾਨ ਵੀਰਪਾਲ ਠਰੋਲੀ ਦੋਆਬਾ ਪ੍ਰਧਾਨ ਨੇਕੂ ਅਜਨੋਹਾ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੈਂਪ ਵਿੱਚ ਥਾਣਾ ਸਦਰ ਦੇ ਐਸ.ਐਚ.ਉ, ਡੀ.ਐਸ.ਪੀ ਲਵਕੇਸ਼ ਕੁਮਾਰ ਨੇ ਆਪਣੀ ਪੂਰੀ ਟੀਮ ਨਾਲ ਪਹੁੰਚ ਕੇ ਹਾਜ਼ਰੀ ਲਗਵਾਈ ਜਿੱਥੇ ਕਿ ਬੇਗਮਪੁਰਾ ਟਾਈਗਰ ਫੋਰਸ ਨੇ ਡੀ.ਐਸ.ਪੀ ਲਵਕੇਸ਼ ਕੁਮਾਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। 

Advertisements

ਇਸ ਮੌਕੇ ਡੀ.ਐਸ.ਪੀ ਲਵਕੇਸ਼ ਕੁਮਾਰ ਨੇ ਬੋਲਦਿਆਂ ਕਿਹਾ ਕਿ ਨਸ਼ਿਆਂ ਦੇ ਵੱਗ ਰਹੇ ਛੇਵੇ ਦਰਿਆ ਵਿੱਚੋਂ ਨੌਜਵਾਨ ਪੀੜੀ ਨੂੰ ਕੱਢ ਕੇ ਇਹੋ ਜਿਹੇ ਨੇਕ ਤੇ ਸਮਾਜ ਭਲਾਈ ਦੇ ਕੰਮਾ ਵਲ ਤੋਰਨਾ ਬੇਗਮਪੁਰਾ ਟਾਇਗਰ ਫੋਰਸ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ ਇਸ ਮੌਕੇ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ,ਦੁਆਬਾ ਪ੍ਰਧਾਨ ਨੇਕੂ ਅਜਨੋਹਾ ਅਤੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਸਾਂਝੇ ਰੂਪ ਵਿਚ ਬੋਲਦਿਆਂ ਕਿਹਾ ਖੂਨਦਾਨੀਆਂ ਵੱਲੋਂ ਦਾਨ ਕੀਤੇ ਗਏ ਖ਼ੂਨ ਦੇ ਨਾਲ ਕਿਸੇ ਦੇ ਟੁੱਟਦੇ ਸਾਹਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ, ਜਿਸ ਨੂੰ ਲੈ ਕੇ ਖਾਸ ਕਰਕੇ ਨੌਜਵਾਨਾਂ ਦਾ ਖੂਨ ਦਾਨ ਪ੍ਰਤੀ ਵੱਧਦਾ ਰੁਝਾਨ ਵਧੀਆ ਸੰਕੇਤ ਹੈ ਅੱਜ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਖੂਨ ਦਾਨੀਆਂ ਵੱਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਖੂਨ ਦਾਨੀਆਂ ਵਲੋ 63 ਯੂਨਿਟ ਖੂਨ ਦਾਨ ਕੀਤਾ ਗਿਆ ਜਿਸ ਤੋਂ ਜ਼ਾਹਿਰ ਹੈ ਕਿ ਨੌਜਵਾਨ ਪੀੜ੍ਹੀ ਖੂਨਦਾਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੋ ਰਹੀ ਉਨ੍ਹਾਂ ਕਿਹਾ ਕਿ ਕਿਸੇ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਦੀ ਮੌਤ ਨੂੰ  ਜ਼ਿੰਦਗੀ ਵਿੱਚ ਬਦਲ ਕੇ ਨਵਾਂ ਜੀਵਨ ਦੇ ਸਕਦਾ ਹੈ। ਇਸ ਮੌਕੇ ਖੂਨਦਾਨੀਆਂ ਨੂੰ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾ ਕਿਹਾ ਕਿ ਹਰ ਇਨਸਾਨ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ ਕਿਉਕਿ ਦਾਨ ਕੀਤੇ ਖੂਨ ਦਾ ਇੱਕ ਕਤਰਾ ਕਿਸੇ ਦੀ ਜਾਨ ਬਚਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਮਨੁੱਖਤਾ ਦੀ ਸੇਵਾ ਲਈ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਲੋੜਬੰਦ ਮਰੀਜ ਦੀ ਜਾਨ ਬਚ ਸਕੇ। ਉਨ੍ਹਾਂ ਦੱਸਿਆ ਕਿ ਖੂਨ ਦਾਨ ਕਰਨ ਨਾਲ ਸਰੀਰ ’ਚ ਕੋਈ ਕਮਜੋਰੀ ਨਹੀਂ ਆਉਂਦੀ, ਸਗੋਂ ਦਿਲ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਮਨਪ੍ਰੀਤ ਕੋਹਲੀ,ਅਜੈ ਕੁਮਾਰ,ਵਿੱਕੀ ਪੁਰਹੀਰਾ,ਸਨੀ ਸੀਣਾ , ਭੁਪਿੰਦਰ ਕੁਮਾਰ ਬੱਧਣ ,ਪਿੰਡ ਸ਼ੇਰਗੜ ਤੋ ਸਰਪੰਚ ਰਾਜੇਸ਼ ਕੁਮਾਰ ਪੰਚ ਬਿੱਟੂ ,ਭਿੰਦਾ ਸੀਣਾ ,ਗੁਰਪ੍ਰੀਤ ਕੁਮਾਰ ,ਅਮਨਦੀਪ , ਚਰਨਜੀਤ ਡਾਡਾ, ਰਾਮ ਜੀ,ਪੰਮਾ ਡਾਡਾ, ਗੋਗਾ ਮਾਂਝੀ ,ਰਾਜ ਕੁਮਾਰ ਬੱਧਣ ,ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਮੁਨੀਸ਼ ਕੁਮਾਰ ,ਚਰਨਜੀਤ ਸਿੰਘ,ਇੰਦਰਪਾਲ ਸਿੰਘ ,ਭੁਪਿੰਦਰ ਕੁਮਾਰ ਬੱਧਣ ,ਸ਼ੇਰਗੜ ਤੋ ਬਿੱਟੂ ਪੰਚ , ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਮਨੀਸ਼ ਕੁਮਾਰ, ਦਵਿੰਦਰ ਕੁਮਾਰ , ਸਹਿਜਾਦਾ , ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ , ਗੁਰਪ੍ਰੀਤ ਗੋਪਾ ,ਰਵੀ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here