ਮਿੰਨੀ ਡਿਫੈਂਸ ਪੈਨਸ਼ਨ ਅਦਾਲਤ 30 ਨਵੰਬਰ ਨੂੰ 

logo latest

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਾ। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕਾਂ/ਵਿਧਵਾਵਾਂ ਅਤੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਮਿੰਨੀ ਡਿਫੈਂਸ ਪੈਨਸ਼ਨ ਅਦਾਲਤ 30 ਨਵੰਬਰ ਨੂੰ ਸਵੇਰੇ 11 ਵਜੇ ਡੀ.ਪੀ.ਡੀ.ਓ. ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਲਗਾਈ ਜਾ ਰਹੀ ਹੈ,

Advertisements

ਜਿਸ ਵਿੱਚ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਜੇਕਰ ਪੈਨਸ਼ਨ ਸਬੰਧੀ ਸ਼ਿਕਾਇਤ/ਸਮੱਸਿਆ ਹੈ, ਤਾਂ ਡੀ.ਪੀ.ਡੀ.ਓ. ਹੁਸ਼ਿਆਰਪੁਰ/ਦਸੂਹਾ ਨੂੰ ਭੇਜ ਸਕਦੇ ਹਨ, ਤਾਂ ਜੋ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਸ਼ਿਕਾਇਤਾਂ ਵਿੱਚ ਪੈਨਸ਼ਨਰ ਦਾ ਨੰਬਰ, ਰੈਂਕ, ਨਾਮ, ਪੀ.ਪੀ.ਓ. ਨੰਬਰ, ਐਚ.ਓ. ਨੰਬਰ, ਬੈਂਕ ਦਾ ਨਾਮ ਜਿਥੋਂ ਪੈਨਸ਼ਨ ਲੈਂਦੇ ਹਨ, ਦੇਣਾ ਜ਼ਰੂਰੀ ਹੈ। ਪੈਨਸ਼ਨਰਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਅਦਾਲਤ ਵਿੱਚ ਪੈਨਸ਼ਨਰ ਸਬੰਧੀ ਪੂਰੇ ਦਸਤਾਵੇਜ਼ ਲੈ ਕੇ ਸਬੰਧਤ ਡੀ.ਪੀ.ਡੀ.ਓ. ਵਿਖੇ 30 ਨਵੰਬਰ ਨੂੰ 11 ਵਜੇ ਹਾਜ਼ਰ ਹੋਣ।

LEAVE A REPLY

Please enter your comment!
Please enter your name here