ਦਿੱਲੀ ਪੁਲਿਸ ਨੂੰ ਮਿਲਿਆ ਗੁੰਮਸ਼ੁਦਾ ਬੱਚਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਜ਼ਿਲਾ ਬਾਲ ਸੁਰੱਖਿਆ ਅਫ਼ਸਰ ਹੁਸ਼ਿਆਰਪੁਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਕ ਲੜਕਾ ਸੁਖਮਨਪ੍ਰੀਤ ਜੋ ਕਿ ਆਪਣੀ ਉਮਰ 17 ਸਾਲ, ਆਪਣੇ ਮਾਤਾ-ਪਿਤਾ ਦਾ ਨਾਮ ਰਾਜਵੰਤ ਕੌਰ ਅਤੇ ਬਲਵੀਰ ਸਿੰਘ ਦੱਸਦਾ ਹੈ। ਇਹ ਬੱਚਾ ਦਿੱਲੀ ਪੁਲਿਸ ਨੂੰ ਗੁਮਸ਼ੁਦਾ ਹਾਲਤ ਵਿੱਚ ਮਿਲਿਆ ਹੈ ਅਤੇ ਇਸ ਸਮੇਂ ਦਿੱਲੀ ਦੇ ਕਸਤੁਰਬਾ ਨਿਕੇਤਨ, ਲਾਜਪਤ ਨਗਰ, ਚਿਲਡਰਨ ਹੋਮ ਵਿੱਚ ਰਹਿ ਰਿਹਾ ਹੈ।

Advertisements

ਉਹਨਾਂ ਦੱਸਿਆ ਕਿ ਇਸ ਲੜਕੇ ਸਬੰਧੀ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਹੋਵੇ, ਤਾਂ ਉਹ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਹੁਸ਼ਿਆਰਪੁਰ ਦੇ ਦਫ਼ਤਰ ਦੇ ਫੋਨ ਨੰਬਰ 01882-236063, ਮੋਬਾਇਲ ਨੰਬਰ 98765-91172, 98035-87761 ਅਤੇ 99880-83782 ‘ਤੇ ਸੂਚਿਤ ਕਰ ਸਕਦਾ ਹੈ।

LEAVE A REPLY

Please enter your comment!
Please enter your name here