ਡਾ. ਅਗਰਵਾਲ ਨੇ ਸਾਂਝੀ ਰਸੋਈ ਵਿੱਚ ਮਨਾਇਆ ਆਪਣਾ ਜਨਮ ਦਿਨ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਜਿਲਾ ਪ੍ਰਸਾਸ਼ਨ ਅਤੇ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ‘ਸਾਂਝੀ ਰਸੋਈ’ ਸਫ਼ਲਤਾਪੂਰਵਕ ਚੱਲ ਰਹੀ ਹੈ। ਇਸ ਪ੍ਰੋਜੈਕਟ ਵਿੱਚ ‘ਬੁੱਕ-ਏ-ਡੇਅ’ ਸਕੀਮ ਤਹਿਤ ਆਮ ਜਨਤਾ ਵਲੋਂ ਆਪਣੇ ਪਰਿਵਾਰਕ ਸਮਾਗਮ ‘ਸਾਂਝੀ ਰਸੋਈ’ ਵਿੱਚ ਲਗਾਤਾਰ ਮਨਾਏ ਜਾ ਰਹੇ ਹਨ। ਇਸੇ ਕੜੀ ਤਹਿਤ ਸ਼ਹਿਰ ਦੇ ਟੀ.ਬੀ. ਅਤੇ ਛਾਤੀ ਰੋਗਾਂ ਦੇ ਮਾਹਿਰ ਡਾ. ਸਤੀਸ਼ ਅਗਰਵਾਲ ਨੇ ਆਪਣਾ ਜਨਮ ਦਿਨ ‘ਸਾਂਝੀ ਰਸੋਈ’ ਵਿਖੇ ਮਨਾਇਆ।

Advertisements

ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਡਾ. ਸਤੀਸ਼ ਅਗਰਵਾਲ ਨੇ ਆਪਣੀ ਧਰਮਪਤਨੀ ਸ੍ਰੀਮਤੀ ਸੁਮਨ ਅਗਰਵਾਲ ਰਾਹੀਂ 5100 ਰੁਪਏ ਦਾ ‘ਸਾਂਝੀ ਰਸੋਈ’ ਵਿੱਚ ਯੋਗਦਾਨ ਪਾਇਆ। ‘ਸਾਂਝੀ ਰਸੋਈ ਦੀ ਰਵਾਇਤ ਅਨੁਸਾਰ ਕੇਕ ਦੀ ਰਸਮ ਅਦਾ ਕਰਦੇ ਹੋਏ  ਸੁਮਨ ਅਗਰਵਾਲ ਨੂੰ ਸੋਸਾਇਟੀ ਵਲੋਂ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ।

LEAVE A REPLY

Please enter your comment!
Please enter your name here