ਜਿਲੇ ਵਿੱਚ 121 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 4013, 8 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1926 ਨਵੇਂ ਸੈਂਪਲ ਲੈਣ ਨਾਲ ਅਤੇ 1187 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 121 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4013 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 92865 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  87056 ਸੈਪਲ  ਨੈਗਟਿਵ,  ਜਦਕਿ 2176 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 121 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 129 ਹੈ । ਐਕਟਿਵ ਕੇਸਾ ਦੀ ਗਿਣਤੀ 814 ਹੈ ਤੇ 3070  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 121 ਪਾਜੇਟਿਵ ਕੇਸ ਨਵੇਂ ਹਨ ।

Advertisements

ਹੁਸ਼ਿਆਰਪੁਰ ਸ਼ਹਿਰ 40 ਕੇਸ ਸਬੰਧਿਤ ਹਨ ਜਦ ਕੇ 81 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ । ਇਸ ਤੋ ਇਲਾਵਾ 8 ਮੌਤਾਂ (1) 70 ਸਾਲਾ ਔਰਤ  ਵਾਸੀ  ਭੋਲ ਕਲੋਤਾਂ ਮੌਤ ਮਾਨ ਮੈਡੀ ਸਿਟੀ ਜਲੰਧਰ  (2) 79 ਸਾਲਾ ਵਿਆਕਤੀ ਵਾਸੀ ਸਤੈਹਰੀ ਰੋਡ ਹੁਸ਼ਿਆਰਪੁਰ ਜਿਲਾਂ ਹਸਪਤਾਲ ਹੁਸ਼ਿਆਰਪੁਰ । (3) 68 ਸਾਲਾ ਵਿਆਕਤੀ ਵਾਸੀ ਲਾਲੋਵਾਲ ਭੂੰਗਾਂ ਮੌਤ ਡੀ ਐਮ ਸੀ ਲੁਧਿਆਂਣਾ । (4) 72 ਸਾਲਾ ਵਿਆਕਤੀ ਵਾਸੀ  ਚੰਗਾਹ ਲਾਡੀਆਂ ਮੰਡ ਭੰਡੇਰ  ਦੀ ਮੌਤ ਨਿਜੀ ਹਸਪਤਾਲ ਜਲੰਧਰ (5) 50 ਸਾਲਾ ਵਿਅਕਤੀ  ਵਾਸੀ ਪਿੰਡ ਮਾਣਕ ਮੰਡ ਭੰਡੇਰ , ਕੈਪਟਿਲ ਹਸਪਤਾਲ ਜਲੰਧਰ (6) 51 ਸਾਲਾ ਔਰਤ ਵਾਸੀ ਦਸ਼ਮੇਸ਼ ਨਗਰ ਟਾਡਾ, ਮੌਤ ਐਸ ਜੀ ਐਲ ਜਲੰਧਰ (7) 55 ਸਾਲਾ ਵਿਆਕਤੀ ਨਰੰਗਪੁਰ ਕਮਾਹੀ ਦੇਵੀ ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ ਅਤੇ (8) 44 ਸਾਲਾ ਔਰਤ ਪਿੰਡ ਸੀਕਰੀ ਭੂੰਗਾਂ ਮੌਤ ਕੈਪਟਿਲ ਹਸਪਤਾਲ ਜਲੰਧਰ । ਇਹ ਸਾਰੇ  ਮਰੀਜ ਕੋਰੋਨਾ ਪਾਜੇਟਿਵ ਸਨ ।

ਜਿਲੇ ਸਿਵਲ ਸਰਜਨ ਲੋਕਾ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here