ਕਸਬਾ ਹਰਿਆਣਾ ‘ਚ ਕੁਦਰਤ ਦੀ ਮਿਹਰ ਕਦੇ ਕੋਈ ਪਸ਼ੂ ਨਹੀ ਹੁੰਦਾ ਬੀਮਾਰ, ਹਸਪਤਾਲਾ ਨੂੰ ਲੱਗੇ ਜਿੰਦਰੇ: ਦਲਵੀਰ ਦੁਸਾਂਝ

ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਸਰਕਾਰ ਨਿਤ ਰੋਜ ਵੱਡੇ ਵੱਡੇ ਇਸ਼ਤਿਹਾਰ ਐਲਾਨ ਕਰਦੀ ਹੈ ਪਰ ਜਮੀਨੀ ਪੱਧਰ ਤੇ ਲੋਕਾਂ ਦੀਆਂ ਕਿ ਪ੍ਰੇਸ਼ਾਨੀਆ ਹਨ ਕਦੇ ਸਰਕਾਰ ਉਸ ਵੱਲ ਧਿਆਨ ਨਹੀ ਦਿੰਦੀ । ਉਕਤ ਵਿਚਾਰਾ ਦਾ ਪ੍ਰਗਟਾਵਾ ਚਿਲਡਰਨ ਐਂਡ ਯੂਥ ਫਉਡੇਸ਼ਨ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਦਲਵੀਰ ਦੁਸਾਂਝ ਨੇ ਕਸਬਾ ਹਰਿਆਣਾ ਵਿੱਚ ਬੰਦ ਪਏ ਪਸ਼ੂਆਂ ਦੇ ਹਸਪਤਾਲ ਨੂੰ ਦਿਖਾੳੇੁਦੇ ਹੋਏ ਕੀਤਾ ਉਨਾਂ੍ਹ ਕਿਹਾ ਕਿ ਕਸਬਾ ਹਰਿਆਣਾ ਵਿੱਚ 50 ਪਿੰਡਾਂ ਨੂੰ ਲੱਗਦਾ ਇਹ ਪਸ਼ੂ ਹਸਪਤਾਲ ਪਿਛਲੇ ਕਈ ਸਾਲਾ ਤੋਂ ਬੰਦ ਹੈ।

Advertisements

ਹਾਸ ਯੋਗ ਗੱਲ ਇਹ ਹੈ ਕਿ ਇੱਥੇ ਦੇ ਜਿੰਮੀਦਾਰਾ ਨੂੰ ਹਸਪਤਾਲ ਬਾਰੇ ਪਤਾ ਵੀ ਨਹੀ ਹੈ ਕਿ ਹਰਿਆਣਾ ‘ਚ ਪਸ਼ੂਆ ਦਾ ਹਸਪਤਾਲ ਹੈ। ਇਹ ਪਸ਼ੂਆ ਦਾ ਹਸਪਤਾਲ ਸ਼ਾਮ ਚੁਰਾਸੀ ਰੌਡ ਤੇ ਸਥਿਤ ਹੈ ਜੋ ਕਿ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ। ਇਥੇ ਪਸ਼ੂ ਤਾ ਨਹੀ ਆਉਦੇ ਪਰ ਨਿਛੇੜੀ ਆਪਣਾ ਮਜਾ ਲੈਦੇ ਹਨ । ਦੂਸਰੀ ਹੈਰਾਨੀ ਦੀ ਇਹ ਗੱਲ ਹੈ ਕਿ ਇਸ ਹਸਪਤਾਲ ਵਿੱਚ ਬਿਜਲੀ ਦਾ ਕੋਈ ਪ੍ਰਬੰਧ ਨਹੀ । ਇਹ ਹਸਪਤਾਲ 26 ਲੱਖ ਦੀ ਲਾਗਤ ਨਾਲ ਅਕਾਲੀ ਦਲ ਦੀ ਸਰਕਾਰ ਦੇ ਰਾਜ ਸਮੇਂ ਬਣਿਆ ਸੀ ਜਿਸ ਨੂੰ ਅਜੇ ਤੱਕ ਡਾਕਟਰ ਵੀ ਨਸੀਬ ਨਹੀ ਹੋਇਆ । ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ । ਇਲਾਕਾ ਨਿਵਾਸੀ ਇੰਦਰਜੀਤ ਸਿੰਘ ਸੈਣੀ ਨੇ ਕਿਹਾ ਹਰਿਆਣਾਂ ਵਾਸੀ ਪਸ਼ੂਆਂ ਦੇ ਹਸਪਤਾਲ ਤੋਂ ਬਹੁਤ ਦੁਖੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਚਾਲੂ ਕੀਤਾ ਜਾਵੇ। ਉੱਘੇ ਕਿਸਾਨ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਕਸਬਾ ਹਰਿਆਣਾ ਵਿਚ ਪਸ਼ੂਆਂ ਦਾ ਇਲਾਜ ਕਰਾਉਣ ਲਈ ਪ੍ਰਾਈਵੇਟ ਡਾਕਟਰਾਂ ਕੋਲ ਜਾਂਦੇ ਹਨ ਤੇ ਖਰਾਬ ਕਰਦੇ ਹਨ ਇਸ ਬਾਰੇ ਸੋਚਣਾ ਚਾਹੀਦਾ ਹੈ।

LEAVE A REPLY

Please enter your comment!
Please enter your name here