ਸੰਤੁਲਨ ਵਿਗੜਣ ਕਾਰਨ ਟਰੈਕਟਰ ਟਰਾਲੀ ਭਾਖੜਾ ਵਿੱਚ ਡਿੱਗੀ, 3 ਔਰਤਾਂ ਰੁੜ੍ਹੀਆਂ

ਸੰਗਰੂਰ (ਦ ਸਟੈਲਰ ਨਿਊਜ਼)। ਖਨੌਰੀ ਸ਼ਹਿਰ ਵਿਚੋਂ ਲੰਘਦੀ ਭਾਖੜਾ ਨਹਿਰ ਵਿੱਚ ਪਿੰਡ ਖੋਖਰ ਨੇੜੇ ਟਰੈਕਟਰ-ਟਰਾਲੀ ਡਿੱਗਣ ਕਾਰਨ ਤਿੰਨ ਔਰਤਾਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈਆਂ, ਜਦਕਿ ਟਰੈਕਟਰ ਡਰਾਈਵਰ ਸਣੇ ਕੁੱਝ ਔਰਤਾਂ ਨੂੰ ਬਚਾਅ ਲਿਆ ਗਿਆ।

Advertisements

ਜਾਣਕਾਰੀ ਮੁਤਾਬਕ ਟਰੈਕਟਰ ਟਰਾਲੀ ਚਾਲਕ 10 ਔਰਤਾਂ ਨਾਲ ਝੋਨੇ ਦੀ ਪਨੀਰੀ ਲੈ ਕੇ ਭਾਖੜਾ ਦੀ ਪਟੜੀ ਉੱਤੇ ਜਾ ਰਿਹਾ ਸੀ। ਚਾਲਕ ਦਾ ਟਰੈਕਟਰ ਤੋਂ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ-ਟਰਾਲੀ ਭਾਖੜਾ ਵਿੱਚ ਡਿੱਗ ਗਈ। ਪੁਲਿਸ ਟੀਮ ਮੌਕੇ ਤੇ ਪਹੁੰਚੇ ਤੇ ਬਚਾਅ ਕਾਰਜਾਂ ਵਿੱਚ ਜੁੱਟ ਗਈ।

LEAVE A REPLY

Please enter your comment!
Please enter your name here