ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਵੱਲੋਂ ਲੋਕ ਹਿਤ ਵੱਖ-ਵੱਖ ਸਕੀਮਾ ਨੂੰ ਦਰਸ਼ਾਉਂਦਾ ਪੋਸਟਰ ਕੀਤਾ ਰਿਲੀਜ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਸਰਕਾਰ ਵੱਲੋਂ ਨਾਗਰਿਕਾਂ ਨੂੰ ਪਾਰਦਰਸ਼ੀ, ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ 429 ਤਰ੍ਹਾਂ ਦੀਆਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 21 ਸੇਵਾ ਕੇਂਦਰ ਚੱਲ ਰਹੇ ਹਨ ਜੋ ਕਿ ਆਮ ਲੋਕਾਂ ਲਈ ਕਾਫੀ ਕਾਰਗਰ ਸਿੱਧ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਸੇਵਾ ਕੇਂਦਰਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਦਰਸ਼ਾਉਂਦਾ ਪੋਸਟਰ ਰਿਲੀਜ ਕਰਨ ਮੌਕੇ ਕੀਤਾ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਅਸਾਨ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜਰ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਤੋਂ ਵੀ ਪੁੱਛ-ਗਿੱਛ ਦੀ ਲੋੜ ਨਾ ਪਵੇ।  ਉਹ ਸੇਵਾ ਕੇਂਦਰ ਵਿਖੇ ਲਗੇ ਇਕੋ ਬੈਨਰ ਹੇਠ ਵੱਖ-ਵੱਖ ਸਕੀਮਾਂ ਤੋਂ ਜਾਣੂੰ ਹੋਣ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਹਾਸਲ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਖਜਲ ਖੁਆਰੀ ਘਟੇਗੀ ਤੇ ਬੈਨਰ ਅਨੇਕਾ ਸਕੀਮਾਂ ਤੋਂ ਜਾਣੂੰ ਹੋ ਕੇ ਇਸ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਟਾਈਪ-1 ਸੇਵਾ ਕੇਂਦਰ ਵਿੱਚ 1 ਸੈਂਟਰ, ਟਾਈਪ-2 ਸੇਵਾ ਕੇਂਦਰ ਵਿੱਚ 6 ਸੈਂਟਰ ਅਤੇ ਟਾਈਪ-3 ਸੇਵਾ ਕੇਂਦਰ ਵਿੱਚ 14 ਸੈਂਟਰ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਟੀ.ਸੀ.ਮਨੀਸ਼ ਠਕਰਾਲ ਅਤੇ  ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਗਗਨਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਅਨੁਸਾਰ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਵਿੱਚ ਇਹ ਬੈਨਰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬੈਨਰ *ਤੇ ਆਧਾਰ ਕਰਡ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਮਾਲ ਵਿਭਾਗ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਲੇਬਰ ਵਿਭਾਗ, ਪ੍ਰਸੋਨਲ ਵਿਭਾਗ, ਪਾਵਰ ਵਿਭਾਗ, ਟਰਾਂਸਪੋਰਟ ਵਿਭਾਗ, ਸੈਨੀਟੇਸ਼ਨ ਵਿਭਾਗ, ਸਾਂਝ ਵਿਭਾਗ ਆਦਿ ਹੋਰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੇਵਾ ਕੇਂਦਰ ਵੱਲੋਂ ਕਿਓ.ਆਰ. ਕੋਡ ਵੀ ਤਿਆਰ ਕੀਤਾ ਹੋਇਆ ਹੈ ਜਿਸ ਤੋਂ ਸੇਵਾ ਕੇਂਦਰਾਂ ਵਿਖੇ ਮੁਹੱਈਆ ਕਰਵਾਈਆਂ ਜ਼ਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 21 ਸੇਵਾ ਕੇਂਦਰ ਕੰਮ ਕਰ ਰਹੇ ਹਨ ਜਿਸ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ, ਦਫਤਰ ਨਗਰ ਕੌਂਸਲ ਫਾਜ਼ਿਲਕਾ, ਅਜੀਮਗੜ੍ਹ (ਅਬੋਹਰ), ਬੱਲੂਆਣਾ, ਚੱਕ ਖੇੜੇ ਵਾਲਾ, ਚੱਕ ਸੁਹੇਲੇ ਵਾਲਾ, ਫਾਜ਼ਿਲਕਾ-ਮਲੋਟ ਰੋਡ (ਅਰਨੀਵਾਲਾ), ਘੱਲੂ, ਘੁਬਾਇਆ, ਕੇਰੀਆਂ, ਲਾਧੂਕਾ, ਮੰਡੀ ਅਮੀਨ ਗੰਜ਼, ਦਫਤਰ ਮਾਰਕੀਟ ਕਮੇਟੀ ਜਲਾਲਾਬਾਦ, ਤਹਿਸੀਲ ਕੰਪਲੈਕਸ ਜਲਾਲਾਬਾਦ, ਪੰਜਕੋਸੀ, ਸੱਪਾਂ ਵਾਲੀ, ਸੀਤੋ ਗੁਨੋ, ਤਹਿਸੀਲ ਕੰਪਲੈਕਸ ਅਬੋਹਰ, ਦਾਣਾ ਮੰਡੀ ਅਬੋਹਰ, ਟਾਹਲੀ ਵਾਲਾ ਬੋਦਲਾ ਅਤੇ ਵਹਾਬ ਵਾਲਾ ਦੇ ਸੇਵਾ ਕੇਂਦਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਫਤੇ ਦੇ ਸਾਰੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾ ਕੇਂਦਰ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਦਿਨ ਸ਼ਨੀਵਾਰ ਤੇ ਐਤਵਾਰ ਨੂੰ 50 ਫੀਸਦੀ ਸਟਾਫ ਨਾਲ ਸੇਵਾ ਕੇਂਦਰ ਖੁਲ੍ਹੱਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ ਵਿਖੇ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਹਾ ਹਾਸਲ ਕੀਤਾ ਜਾਵੇ।

LEAVE A REPLY

Please enter your comment!
Please enter your name here