ਖੂਨ ਦਾਨੀ ਮਾਨਵਤਾ ਦੀ ਸੇਵਾ, ਸਰਬਸਾਂਝੀਵਾਲਤਾ ਅਤੇ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ: ਪ੍ਰਫੈਸਰ ਸੁਨੇਤ 

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਆਪਣੇ ਵਿਦਿਆਰਥੀ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਫਾਰਮੇਸੀ ਦੀ ਪੜ੍ਹਾਈ ਕਰਦਿਆਂ ਕਿਸੇ ਲੋੜਵੰਦ ਵਿਅਕਤੀ ਨੂੰ  ਪੀ ਜੀ ਆਈ ਚੰਡੀਗੜ੍ਹ ਵਿਖੇ ਆਪਣਾ ਖੂਨ ਦਾਨ ਕਰਕੇ  ਪ੍ਰੋਫੈਸਰ ਬਹਾਦਰ ਸਿੰਘ ਸੁਨੇਤ  ਨੂੰ ਇਸ ਮਹਾਨ ਸੇਵਾ ਕਾਰਜ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਲੱਗਭਗ ਪਿਛਲੇ ਚਾਰ ਦਹਾਕਿਆਂ ਤੋਂ ਖੂਨ ਦਾਨ ਸੇਵਾ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਇਸ ਮਹਾਨ ਸੇਵਾ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਹਜ਼ਾਰਾਂ ਹੀ ਲੋਕਾਂ ਨੂੰ ਇਸ ਮਹਾਨ ਸੇਵਾ ਕਾਰਜ ਨਾਲ ਜੋੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ ।

Advertisements

ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ , ਬਲੱਡ ਬੈਂਕ ਨਵਾਂ ਸ਼ਹਿਰ , ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਅਤੇ  ਪੰਜਾਬ ਦੇ ਹੋਰਨਾਂ ਖੂਨ ਦਾਨ ਕੇਂਦਰਾਂ  ਅਤੇ ਦੇਸ਼ ਭਰ ਦੀਆਂ ਖੂਨ ਦਾਨ ਸੇਵਾ ਨਾਲ ਜੁੜੀਆਂ  ਸੰਸਥਾਵਾਂ  ਨਾਲ ਜੁੜ ਕੇ ਸੈਂਕੜੇ ਹੀ ਲੋੜਵੰਦ ਲੋਕਾਂ  ਦੀ ਸੇਵਾ ਕਰਨ ਦਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਨ੍ਹਾਂ ਨੂੰ ਹੁਸ਼ਿਆਰਪੁਰ ਦਾ ਚਲਦਾ ਫਿਰਦਾ ਬਲੱਡ ਬੈਂਕ ਵੀ ਕਿਹਾ ਜਾਂਦਾ ਹੈ । ਪੰਜਾਬ ਸਰਕਾਰ ਵੱਲੋਂ  ਖੂਨ ਦਾਨ , ਨੇਤਰ ਦਾਨ ਅਤੇ ਹੋਰ ਸਮਾਜ ਸੇਵੀ ਕਾਰਜਾਂ ਲਈ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।  ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਡਾਕਟਰ ਬਲਵਿੰਦਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ  ਵਿਸ਼ਵ ਖੂਨ ਦਾਨੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਵਿਸ਼ੇਸ਼ ਸਮਾਰੋਹ ਦੌਰਾਨ ਵੀ ਪ੍ਰੋਫੈਸਰ ਸੁਨੇਤ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਤੇ ਬੋਲਦਿਆਂ  ਪ੍ਰੋਫੈਸਰ ਸੁਨੇਤ ਵੱਲੋਂ ਇਸ ਸੇਵਾ ਪ੍ਰਤੀ ਆਪਣੇ ਤਜ਼ਰਬਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ  ਕਿਹਾ ਕਿ ਖੂਨ ਦਾਨ ਸੇਵਾ  ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਨੂੰ ਬਚਾਉਣਾ ਇਕ ਮਹਾਨ ਸੇਵਾ ਹੈ । ਇਕ ਖੂਨ ਦਾਨੀ ਕਿਸੇ ਦੀ ਜ਼ਿੰਦਗੀ ਨੂੰ ਹੀ ਨਹੀਂ ਬਚਾਉਂਦਾ ਸਗੋਂ ਧਰਮ, ਜਾਤ-ਪਾਤ ਅਤੇ ਹੋਰ ਮਨੁੱਖੀ ਵੰਡੀਆਂ ਤੋਂ ਉਪਰ ਉੱਠ ਕੇ ਸਰਬ ਸਾਂਝੀਵਾਲਤਾ , ਮਨੁੱਖੀ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਦਾ ਵੀ ਪ੍ਰਤੀਕ ਹੁੰਦਾ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਉਂਦਾ ਹੈ।  ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਖੂਨ ਦਾਨ ਮੁਹਈਆ ਕਰਵਾਉਣ ਲਈ ਪਿੰਡ ਪੱਧਰ ਤੇ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਮਹੱਲਾ ਪੱਧਰ ਤੇ ਖੂਨ ਦਾਨ ਸੇਵਾ ਨੂੰ ਪ੍ਰਚਾਰਨ ਦੀ ਲੋੜ ਹੈ  ।

ਸਮਾਜ ਸੇਵੀ ਸੰਸਥਾਵਾਂ , ਪਿੰਡਾਂ ਦੀਆਂ  ਪੰਚਾਇਤਾਂ ਅਤੇ ਸ਼਼ਹਿਰਾਂ ਵਿੱਚ ਵਾਰਡਾਂ ਦੇ ਪਾਰਸ਼ਦ ਮੈਂਬਰਾਂ  ਨੂੰ ਅਪੀਲ ਕੀਤੀ ਹੈ ਕਿ  ਉਹ ਆਪਣੇ ਇਲਾਕੇ ਦੇ ਸਵੈ ਇੱਛਕ ਖੂਨ ਦਾਨੀਆਂ ਦੀਆਂ ਲਿਸਟਾਂ ਤਿਆਰ ਕਰਕੇ ਰੱਖਣ ਤਾਂ ਕਿ ਲੋੜ ਪੈਣ ਤੇ ਤੁਰੰਤ ਲੋੜਵੰਦਾਂ ਦੀ ਮਦਦ ਕਰਕੇ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ  ਜਾ ਸਕੇ  । ਉਨ੍ਹਾਂ ਕਿਹਾ ਕੇ ਇਸ ਮਹਾਨ ਪਰਉਪਕਾਰੀ ਕਾਰਜ ਲਈ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣ ।

LEAVE A REPLY

Please enter your comment!
Please enter your name here