ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਦੀ ਭਰਤੀ ਲਈ ਜਾਅਲੀ ਆਈਡੀ ਬਣਾ ਕੇ ਨੌਜਵਾਨ ਦੇਣ ਆਇਆ ਪੇਪਰ, ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਦੀ ਭਰਤੀ ਲਈ ਜਾਅਲੀ ਆਈ.ਡੀ. ਬਣਾ ਕੇ ਪੇਪਰ ਦੇਣ ਵਾਲੇ ਹਰਿਆਣਾ ਨਿਵਾਸੀ ਨੂੰ ਦਕੋਹਾ ਪੁਲਿਸ ਚੌਂਕੀ ਦੇ ਇੰਚਾਰਜ ਵਿਕਟਰ ਮਸੀਹ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Advertisements

ਥਾਣਾ ਮੁੱਖੀ ਇੰਸ. ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਸੈਫਰਨ ਟਾਵਰ ਜੀ.ਟੀ. ਰੋਡ ਪਰਾਗਪੁਰ ਵਿੱਚ ਪੰਜਾਬ ਪੁਲਿਸ ਵਿੱਸ ਸਬ-ਇੰਸਪੈਕਟਰ ਦੀ ਭਰਤੀ ਲਈ ਲਿਖਤੀ ਟੈਸਟ ਚੱਲ ਰਿਹਾ ਸੀ, ਜਦੋਂ ਪ੍ਰੀਖਿਆ ਲੈ ਰਹੇ ਅਧਿਕਾਰੀ ਨੇ ਇੱਕ ਪੇਪਰ ਦੇ ਰਹੇ ਵਿਅਕਤੀ ਨੂੰ ਸ਼ੱਕ ਦੀ ਬੁਨਿਆਦ ਤੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹ ਜਾਅਲੀ ਆਈ.ਡੀ. ਬਣਾ ਕੇ ਆਪਣੇ ਹੀ ਨਾਂ ਦੇ ਕਿਸੇ ਹੋਰ ਵਿਅਕਤੀ ਦਾ ਪੇਪਰ ਦੇਣ ਆਇਆ ਹੋਇਆ ਹੈ।

ਅਧਿਕਾਰੀ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤੀ, ਜਿਸ ਤੋਂ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here