ਸ਼ੋਸ਼ਲ ਮੀਡੀਆਂ ਤੇ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ 2 ਵਿਅਕਤੀ ਗ੍ਰਿਫ਼ਤਾਰ

ਪਠਾਨਕੋਟ (ਦ ਸਟੈਲਰ ਨਿਊਜ਼)। ਸ਼ੋਸ਼ਲ ਮੀਡੀਆ ਤੇ ਹਥਿਆਰਾਂ ਦਾ ਦਿਖਾਵਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪਠਾਨਕੋਟ ਪੁਲਿਸ ਨੇ 2 ਵਿਅਕਤੀਆਂ ਨੂੰ ਗੰਨ ਕਲਚਰ ਨੂੰ ਪਰਮੋਟ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਕੁਲਵਿੰਦਰ ਮਹਿਰਾ ਉਰਫ਼ ਕਾਲੂ ਅਤੇ ਕਰਨਜੀਤ ਉਰਫ਼ ਸਾਬੂ ਵਾਲੀ ਫ਼ਰਵਾਲ ਕਾਲੋਨੀ, ਪਠਾਨਕੋਟ ਵਜੋਂ ਹੋਈ ਹੈ।

Advertisements

ਦੱਸ ਦਈਏ ਕਿ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ ਤੇ ਕਰਨਜੀਤ ਨੇ ਇੱਕ ਲਾਇਸੈਂਸੀ ਰਿਵਾਲਵਰ ਦੀ ਵਡਿਆਈ ਕੀਤੀ ਸੀ। ਪੁਲਿਸ ਨੇ ਪਠਾਨਕੋਟ ਵਿਖੇ ਅਸਲਾ ਅਧੀਨ ਮੁੱਕਦਮਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here