ਤਲਵਾੜਾ ਦੇ ਨੌਜਵਾਨ ਸਮਾਜ ਸੇਵਕਾਂ ਨੇ ਦਿੱਤਾ ਗਰੀਬ ਲੜਕੀ ਦੇ ਵਿਆਹ ਵਿੱਚ ਰਾਸ਼ਨ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਮੰਗਲਵਾਰ ਨੂੰ ਪਿੰਡ ਦੋਸੜਕਾ ਵਿੱਚ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਤਲਵਾੜਾ ਦੇ ਨੌਜਵਾਨ ਸਮਾਜ ਸੇਵਕਾਂ ਵਲੋਂ ਕੁੜੀ ਦੇ ਵਿਆਹ ਲਈ ਰਾਸ਼ਨ ਦੀ ਸੇਵਾ ਕੀਤੀ ਗਈ। ਸਮਾਜ ਸੇਵੀ ਪ੍ਰਦੀਪ ਕੁਮਾਰ ਸੰਨੀ, ਲੱਕੀ ਚੌਧਰੀ ਅਤੇ ਸੁਮਿੱਤ ਕੁਮਾਰ ਨੇ ਐੱਸਐੱਚਓ ਤਲਵਾੜਾ ਹਰਗੁਰਦੇਵ ਸਿੰਘ ਦੀ ਮਦਦ ਨਾਲ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਰਾਸ਼ਨ ਦੀ ਸੇਵਾ ਕੀਤੀ।

Advertisements

ਰਾਸ਼ਨ ਨੂੰ ਪਰਿਵਾਰ ਦੇ ਸਪੁਰਦ ਕਰਦੇ ਹੋਏ ਦੱਸਿਆ ਕਿ ਪਿੰਡ ਦੋਸੜਕਾ ਵਿੱਚ ਰਹਿਣ ਵਾਲੇ ਕਿਸ਼ੋਰੀ ਲਾਲ ਅਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾਂ ਦੇਵੀ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਭਾਣਜੀ ਸੀਮਾ ਦੇਵੀ ਦੇ ਵਿਆਹ ਵਿੱਚ ਮੱਦਦ ਕਰਨ ਲਈ ਕਿਹਾ ਸੀ। ਕਿਉਂਕਿ ਉਨ੍ਹਾਂ ਦੀ ਭਾਣਜੀ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਪਿਤਾ ਵਿਆਹ ਵਿੱਚ ਖਰਚ ਕਰਨ ਲਈ ਆਰਥਿਕ ਤੌਰ ਤੇ ਬਹੁਤ ਹੀ ਗਰੀਬ ਹੈ। ਜਿਸ ਕਾਰਨ ਸੀਮਾ ਦੇਵੀ ਦੀ ਵੱਡੀ ਭੈਣ ਦਾ ਵਿਆਹ ਵੀ ਉਨ੍ਹਾਂ ਵਲੋਂ ਹੀ ਪਹਿਲਾਂ ਗਰੀਬੀ ਦਾਵੇ ਨਾਲ ਕਰਨਾ ਪਿਆ ਸੀ। ਕਿਸ਼ੋਰੀ ਲਾਲ ਨੇ ਇਸ ਮੌਕੇ ਨੌਜਵਾਨ ਸਮਾਜ ਸੇਵਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਆਹ ਵਿੱਚ ਸ਼ਰੀਕ ਹੋਣ ਦਾ ਸੱਦਾ ਵੀ ਦਿੱਤਾ। 

LEAVE A REPLY

Please enter your comment!
Please enter your name here