ਕਿਧਰ ਨੂੰ ਚਲ ਰਹੀ ਹੈ ਮਾਨ ਦੀ ਇਮਾਨਦਾਰ ਸਰਕਾਰ: ਪ੍ਰਧਾਨ ਰਾਜਵਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਨ ਐਚ ਐਮ ਕੋਵਿਡ-19 ਮੈਡੀਕਲ ਅਤੇ ਪੈਰਾਮੈਡੀਕਲ ਵਲੰਟਰੀਅਰ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਸੂਬਾ ਸਕੱਤਰ ਚਮਕੌਰ ਚੰਨੀ ਧੂਰੀ ਨੇ ਆਪਣਾ ਬੇਰੁਜ਼ਗਾਰੀ ਵਾਲਾ ਦੁੱਖ ਮੀਡੀਆ ਨੂੰ ਦੱਸਿਆ ਕਿ ਕਿਵੇ ਕਰੋਨਾ ਵਲੰਟੀਅਰ ਨੇ ਕਰੋਨਾ ਦੀ ਭਿਆਨਕ ਬੀਮਾਰੀ ਦੇ ਮਰੀਜਾ ਦੀ ਸੇਵਾ ਕੀਤੀ। ਪਹਿਲਾ ਕਾਂਗਰਸ ਨੇ ਕੰਮ ਲਿਆ ਤੇ ਫਿਰ ਨੋਕਰੀ ਤੋਂ ਕੱਢ ਦਿੱਤਾ। ਉਸ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸ ਵਿਰੋਧ ਵਿੱਚ ਇਹ ਕਿਹਾ ਕਿ ਇਹ ਸਰਕਾਰ ਦਾ ਵਤੀਰਾ ਗਲਤ ਆ। ਜਦੋਂ ਆਪ ਦੀ ਸਰਕਾਰ ਆਈ ਤਾਂ ਪਹਿਲਾ ਦੇ ਆਧਾਰ ਤੇ ਮੁੜ ਨੋਕਰੀ ਤੇ ਬਹਾਲ ਕਰਾਗਾ।

Advertisements

ਉਹਨਾਂ ਗੱਲਾਂ ਵਿੱਚ ਆ ਕੇ ਅਸੀ ਆਪ ਨੂੰ ਜਿਤਾਉਣ ਲਈ ਪੂਰਾ ਜੋਰ ਲਾਇਆ। ਸਰਕਾਰ ਬਣ ਵੀ ਬਣ ਗਈ। ਪਰ ਜਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ। ਵੋਟਾ ਲੈਣ ਸਮੇਂ ਜੀ ਜੀ ਬਾਅਦ ਵਿੱਚ ਵਤੀਰਾ ਪਹਿਲਾ ਵਾਲਿਆ ਸਰਕਾਰਾ ਵਾਗੂ ਹੀ. ਮਾਨ ਦੀ ਸਰਕਾਰ ਵੀ ਲਾਰੇ ਤੇ ਲਾਰਾ ਲਾ ਰਹੀ ਹੈ। ਉਹਨਾਂ ਕਿਹਾ ਕਿ ਕਰੋਨਾ ਵਲੰਟੀਅਰ ਨੂੰ ਕਰ ਰਹੀ ਹੈ ਅਣ ਦੇਖਿਆ ਅਤੇ ਪੰਜਾਬ ਵਿੱਚ ਜਿਨਾਂ ਵਲੰਟਰੀਅਰ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਲੋਕਾਂ ਦੀ ਦੇਖਭਾਲ ਕੀਤੀ ਉਹਨਾਂ ਲਈ ਕੋਈ ਨੋਕਰੀ ਨਹੀਂ ਪਰ ਪਤੰਗਾਂ ਨੂੰ ਉੱਚੀ ਉਡਾਉਣ ਵਾਲੇ ਨੂੰ ਪੰਜ ਲੱਖ ਦਾ ਇਨਾਮ। ਇਹ ਕਿਧਰ ਨੂੰ ਚਲ ਰਹੀ ਹੈ ਮਾਨ ਦੀ ਇਮਾਨਦਾਰ ਸਰਕਾਰ। ਸਰਕਾਰ ਨੂੰ ਮੁੜ ਨੋਕਰੀ ਤੇ ਬਹਾਲੀ ਲਈ ਧਰਨਾ ਪ੍ਰਦਰਸ਼ਨ ਲਈ ਅਪੀਲ ਕੀਤੀ । ਇਸ ਮੋਕੇ ਸਤਬੀਰ ਸਿੰਘ, ਜਸਵਿੰਦਰ ਕੌਰ, ਪ੍ਰਦੀਪ, ਨੇਹਾ, ਸਮਰਿਤੀ, ਸੁਖਵਿੰਦਰ ਸਿੰਘ, ਅਮਨਦੀਪ ਕੌਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here