ਜਿਲ੍ਹੇ ਵਿੱਚ ਬਣੀ ਹੜ ਵਰਗੀ ਸਥਿਤੀ ਬਾਰੇ ਸਿਹਤ ਵਿਭਾਗ ਵਲੋ ਜਾਰੀ ਕੀਤੀ ਗਈ ਐਡਵਾਇਜਰੀ

ਫਾਜਿਲਕਾ, (ਦ ਸਟੈਲਰ ਨਿਊਜ਼)। ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜਾ ਦੀ ਸਥਿਤੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਵਲੋ ਐਡਵਾਇਜਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਇਹ ਐਡਵਾਇਜਰੀ ਦੁਸ਼ਿਤ ਪਾਣੀ ਤੋਂ ਹੋਣ ਵਾਲਿਆਂ ਬਿਮਾਰੀਆ ਤੋਂ ਬਚਾਅ ਲਈ ਜਾਰੀ ਕੀਤੀ ਗਈ ਹੈ। ਉਹਨਾ ਕਿਹਾ ਕਿ ਇਸ ਮੌਸਮ ਵਿਚ ਉਲਟੀਆ, ਦਸਤ , ਪੀਚਿਸ, ਅਤੇ ਪੀਲੀਆ ਵਰਗੀਆ ਬਿਮਾਰੀਆ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਹਨਾਂ ਬਿਮਾਰੀਆ ਤੋਂ ਬਚਾਅ ਲਈ ਇਹੋ ਜਿਹੇ ਹਾਲਾਤ ਵਿਚ ਵੇਧੇਰੇ ਸਾਵਧਾਨੀ ਵਰਤਣੀ ਜਰੂਰੀ ਹੈ।

Advertisements

ਇਸ ਵਿਚ ਸਬ ਤੋ ਜਰੂਰੀ ਹੈ ਹੱਥ ਦੀ ਸਫਾਈ ਜਿਸ ਵਿਚ ਸਫਾਈ ਦਾ ਖਾਸ ਧਿਆਨ ਰੇਖਣ ਦੀ ਜਰੂਰਤ ਹੈ। ਪੀਣ ਦਾ ਪਾਣੀ ਹਮੇਸ਼ਾ ਸਾਫ ਸੋਮਿਆ ਤੋ ਲੈਣਾ ਚਾਹੀਦਾ ਹੈ। ਪਾਣੀ ਪੁਣ ਕੇ ਅਤੇ ਉਬਾਲ ਕੇ ਠੰਡਾ ਕਰ ਕੇ ਹੀ ਪਰਯੋਗ ਵਿਚ ਲੈਣਾ ਚਾਹੀਦਾ ਹੈ। ਪੀਣ ਵਾਲੇ ਪਾਣੀ ਨੂੰ ਢੱਕ ਕੇ ਰੱਖੋ ਅਤੇ ਪੀਣ ਵਾਲੇ ਪਾਣੀ ਦੇ ਭਾਂਡੇ ਵਿਚ ਹੱਥ ਨਾ ਪਾਓ। ਘਰ ਦੇ ਪਰਿਵਾਰਕ ਮੈਂਬਰ ਖੁੱਲ੍ਹੇ ਵਿਚ ਪਖਾਨਾ ਨਾ ਕਰੇ ਇਸ ਨਾਲ ਬਿਮਾਰੀਆ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਪਖਾਨਾ ਜਾਣ ਤੋਂ ਬਾਦ ਹੱਥ ਸਾਬਣ ਨਾਲ ਧੋ ਲਓ ਅਤੇ ਬੱਚੇ ਦੇ ਪਖਣੇ ਦਾ ਨਿਪਟਾਰਾ ਸਹੀ ਤਰੀਕੇ ਨਾਲ ਕਰੋ।

LEAVE A REPLY

Please enter your comment!
Please enter your name here