ਭੇਤਭਰੇ ਹਲਾਤਾਂ ਵਿੱਚ 28 ਸਾਲਾਂ ਵਿਆਹੁਤਾ ਦੀ ਹੋਈ ਮੌਤ

ਮੁੱਲਾਂਪੁਰ ਦਾਖਾ (ਦ ਸਟੈਲਰ ਨਿਊਜ਼)। ਪਿੰਡ ਸੁਧਾਰ ਵਿੱਚ ਭੇਤਭਰੇ ਹਲਾਤਾਂ ਵਿੱਚ 28 ਸਾਲਾਂ ਵਿਆਹੁਤਾ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਗੁਰਦੀਪ ਸਿੰਘ ਵਾਸੀ ਪਿੰਡ ਦਾਦ ਦੇ ਬਿਆਨਾਂ ਤੇ ਪਤੀ ਮਨਿੰਦਰ ਸਿੰਘ ਖਿਲਾਫ ਥਾਣਾ ਸੁਧਾਰ ਪੁਲਿਸ ਨੇ ਦਾਜ ਲਈ ਕਤਲ ਦਾ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸੁਧਾਰ ਦੇ ਮੁਖੀ ਇੰਸ. ਸ਼ਰਨਜੀਤ ਸਿੰਘ ਅਨੁਸਾਰ ਮ੍ਰਿਤਕ ਕੁੜੀ ਦੇ ਪਿਤਾ ਗੁਰਦੀਪ ਸਿੰਘ ਨੇ  ਬਿਆਨਾਂ ਵਿੱਚ ਦੱਸਿਆ ਕਿ ਮਨਿੰਦਰ ਸਿੰਘ ਵਿਹਲੜ ਸੀ ਅਤੇ ਨਸ਼ੇ ਵੀ ਕਰਦਾ ਸੀ।

Advertisements

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਵਿਆਹ ਕੇ 2 ਸਾਲਾਂ ਅੰਦਰ ਹੀ ਮੇਰੀ ਧੀ ਨੂੰ ਕੁੱਟ-ਮਾਰ ਕਰਕੇ ਮਾਪਿਆਂ ਤੋਂ ਪੈਸੇ ਲਿਆਉਣ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਮੇਰੀ ਧੀ ਨੂੰ ਸਹੁਰਿਆਂ ਨੇ ਮਾਰ ਦਿੱਤਾ ਹੈ। ਕੁੜੀ ਦਾ ਲਿਖਿਆ ਜੋ ਖ਼ੁਦਕੁਸ਼ੀ ਨੋਟ ਮਿਲਿਆ ਹੈ, ਉਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮੁਲਜ਼ਮ ਮਨਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਮੌਤ ਦੇ ਕਾਰਨ ਸਪੱਸ਼ਟ ਹੋਣਗੇ।

LEAVE A REPLY

Please enter your comment!
Please enter your name here