ਡ੍ਰੋਨ ਨਾਲ ਹਥਿਆਰ ਤੋ ਹੈਰੋਇਨ ਮੰਗਵਾਉਣ ਵਾਲੇ 4 ਤਸਕਰ ਕਾਬੂ, 1 ਪਿਸਤੌਲ, 5 ਕਾਰਤੂਸ, 270 ਗ੍ਰਾਮ ਹੈਰੋਇਨ, 1 ਕਾਰ ਬਰਾਮਦ

ਬਠਿੰਡਾ (ਦ ਸਟੈਲਰ ਨਿਊਜ਼)। ਪੰਜਾਬ ਪੁਲਿਸ ਨੇ ਡ੍ਰੋਨ ਨਾਲ ਹਥਿਆਰ ਤੋ ਹੈਰੋਇਨ ਮੰਗਵਾਉਣ ਵਾਲੇ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਏ ਹਨ। ਮੁਲਜ਼ਮਾਂ ਦੀ ਪਹਿਚਾਣ ਬਲਜਿੰਦਰ ਸਿੰਘ ਉਰਫ ਬਿੰਦਰੀ, ਬਲਜਿੰਦਰ ਸਿੰਘ ਉਰਫ ਪੈਂਜ ਵਾਸੀ ਪਿੰਡ ਮਾਹੀਨੰਗਲ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਮਮਦੋਟ ਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਵਾਸੀ ਖੁੰਦਰ ਉਤਾੜ ਵਜੋਂ ਹੋਈ ਹੈ।

Advertisements

ਬਠਿੰਡਾ ਦੇ ਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਵਨ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਇੱਕ ਜੁਆਇੰਟ ਆਪ੍ਰੇਸ਼ਨ ਦੌਰਾਨ ਸਥਾਨਕ ਰਿੰਗ ਰੋਡ ਬਠਿੰਡਾ ਤੋਂ ਆ ਰਹੀ ਹਰਿਆਣਾ ਨੰਬਰ ਦੀ ਕਾਰ ਰੋਕੀ। ਉਸ ਵਿੱਚ ਸਾਰੇ ਮੁਲਜ਼ਮ ਸਵਾਰ ਸਨ। 

ਜਦੋਂ ਕਾਰ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਇੱਕ ਚੀਨੀ ਪਿਸਤੌਲ, ਪੰਜ ਕਾਰਤੂਸ, 270 ਗ੍ਰਾਮ ਹੈਰੋਇਨ ਤੇ ਇੱਕ ਆਡੀ ਕਾਰ ਬਰਾਮਦ ਹੋਈ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਹੈਰੋਇਨ ਮੰਗਵਾ ਕੇ ਉਸ ਦੀ ਤਸਕਰੀ ਬਠਿੰਡਾ ਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਕਰਦੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here