ਸਵੇਰੇ 7 ਤੋਂ ਸ਼ਾਮ 8 ਵਜੇ ਤੱਕ ਚੱਲ ਸਕਣਗੀਆਂ ਕੰਬਾਇਨਾਂ: ਡੀ.ਸੀ

ਪਠਾਨਕੋਟ(ਦ ਸਟੈਲਰ ਨਿਊਜ਼)। ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਲੋੜ ਵਿਚ ਆਉਣ ਵਾਲੇ ਖੇਤੀ ਸੰਦ, ਜਿਸ ਵਿਚ ਟਰੈਕਟਰ-ਟਰਾਲੀ, ਕੰਬਾਇਨ, ਰੀਪਰ, ਆਦਿ ਸ਼ਾਮਿਲ ਹਨ, ਨੂੰ ਜਿਲਾ ਮੈਜਿਸਟਰੇਟ ਨੇ ਕੋਵਿਡ 19 ਤੋਂ ਬਚਾਅ ਲਈ ਲਗਾਏ ਗਏ ਕਰਫਿਊ ਤੋਂ ਢਿੱਲ ਦੇ ਦਿੱਤੀ ਹੋਈ ਹੈ। ਪਹਿਲਾਂ ਉਨਾਂ ਵੱਲੋਂ ਕੰਬਾਇਨ ਚਲਾਉਣ ਲਈ ਸਮਾਂ ਸਵੇਰੇ 6 ਵਜੇ ਤੋਂ ਸਾਮ 7 ਵਜੇ ਤੱਕ ਦਾ ਦਿੱਤਾ ਗਿਆ ਸੀ। ਜਿਸ ਵਿਚ ਸਵੇਰ ਦੀ ਨਮੀ ਕਾਰਨ ਸੋਧ ਕਰਦੇ ਹੋਏ ਇਹ ਸਮਾਂ ਸਵੇਰ 7 ਵਜੇ ਤੋਂ ਸ਼ਾਮ 8 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਦਿੱਤੀ ਗਈ।

Advertisements

ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਗਈ ਸਲਾਹ ਦੇ ਮੱਦੇਨਜ਼ਰ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ, ਤਾਂ ਜੋ ਕਿਸਾਨ ਸੁੱਕੀ ਕਣਕ ਹੀ ਕੱਟਣ, ਜਿਸ ਨੂੰ ਮੰਡੀ ਵਿਚ ਵੇਚਣ ਲਈ ਕੋਈ ਮੁਸ਼ਿਕਲ ਪੇਸ਼ ਨਾ ਆਵੇ ਅਤੇ ਨਾ ਹੀ ਕਿਸਾਨ ਨੂੰ ਜ਼ਿਆਦਾ ਸਮਾਂ ਮੰਡੀ ਵਿਚ ਬੈਠਣਾ ਪਵੇ।

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੰਬਾਇਨ ਮਾਲਕ ਇਸ ਗੱਲ ਦਾ ਵਿਸ਼ੇਸ ਤੋਰ ਤੇ ਧਿਆਨ ਰੱਖਣਗੇ ਕਿ ਸਾਰੇ ਕੰਮ ਕਰਨ ਵਾਲੇ ਲੋਕਾਂ ਨੇ ਮਾਸਕ ਜਰੂਰੀ ਪਾਏ ਹੋਣ, ਮਸੀਨਾ ਆਦਿ ਮਸਿਨਰੀ ਨੂੰ ਵੀ ਪੂਰੀ ਤਰਾਂ ਨਾਲ ਸੈਨੇਟਾਈਜ ਕੀਤਾ ਜਾਵੇ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ।

LEAVE A REPLY

Please enter your comment!
Please enter your name here