ਗੋਰਾਇਆ ਵਿੱਚ ਨੈਸ਼ਨਲ ਹਾਈਵੇਅ ਤੇ ਵਾਪਰਿਆ ਦਰਦਨਾਕ ਹਾਦਸਾ 1 ਦੀ ਮੌਤ

ਗੋਰਾਇਆ (ਦ ਸਟੈਲਰ ਨਿਊਜ਼), ਗੋਰਾਇਆ ਵਿੱਚ ਨੈਸ਼ਨਲ ਹਾਈਵੇਅ ‘ਤੇ ਹਨੂਮਤ ਸਕੂਲ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਅਤੇ ਦੂਜਾ ਜਖ਼ਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸਤਰੋਹਨ ਪੁੱਤਰ ਰਾਮ ਖ਼ੁਸ਼ਹਾਲ ਵਾਸੀ ਰਾਜਗੁਰੂ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਟਾਇਲਾਂ ਦਾ ਮਿਸਤਰੀ ਹੈ, ਜੋ ਆਪਣੇ ਸਾਥੀ ਮਿਸਤਰੀ ਨਾਲ ਮੋਟਰਸਾਇਕਲ ਤੇ ਆਪਣੇ ਕੰਮ ‘ਤੇ ਫਗਵਾੜਾ ਜਾ ਰਿਹਾ ਸੀ। ਜਦੋ ਉਹ ਗੋਰਾਇਆ ਸ਼ਹਿਰ ਤੋ ਥੋੜ੍ਹਾ ਪਿੱਛੇ ਸਥਿਤ ਹਨੂਮਤ ਸਕੂਲ ਨੇੜੇ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਪਿੱਛੇ ਤੋ ਆ ਰਹੀ ਤੇਜ਼ ਰਫ਼ਤਾਰ ਨਾਲ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ ਦਾ ਮੋਟਰਸਾਇਕਲ ਬੇਕਾਬੂ ਹੋ ਗਿਆ।

Advertisements

ਸੜਕ ’ਤੇ ਪਲਟ ਗਿਆ ਅਤੇ ਦੋਵੇ ਡਿੱਗ ਗਏ। ਸਤਰੋਹਨ ਨੇ ਦੱਸਿਆ ਕਿ ਉਸ ਨੇ ਹੈਲਮੇਟ ਪਾਇਆ ਹੋਇਆ ਸੀ, ਅਤੇ ਟੱਕਰ ਤੋ ਬਾਅਦ ਉਸ ਨੂੰ ਕੁੱਝ ਸਮਝ ਨਹੀ ਆਇਆ। ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਇੱਕ ਵਾਹਨ ਉਸ ਦੇ ਸਾਥੀ ਮਕੈਨਿਕ ਬਿਪੁਲ ਦੇ ਉੱਪਰ ਚੜ੍ਹ ਗਿਆ ਸੀ। ਉਸਦੇ ਸਰੀਰ ਦੇ ਅੰਗ ਸੜਕ ‘ਤੇ ਖਿੱਲਰੇ ਪਏ ਸਨ। ਉਹ ਬਹੁਤ ਘਬਰਾ ਗਿਆ ਸੀ, ਉਸ ਨੇ ਦੱਸਿਆ ਕਿ ਉਸ ਨੂੰ ਨਹੀ ਪਤਾ ਕਿ ਕਿਹੜਾ ਵਾਹਨ ਉਸ ਉੱਪਰ ਚੜ੍ਹ ਗਿਆ ਕਿਉਕਿ ਉਹ ਖੁਦ ਡਿੱਗ ਕੇ ਜ਼ਖਮੀ ਹੋ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ.ਬਾਵਾ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜ਼ਿਨ੍ਹਾਂ ਨੇ ਲਾਸੳ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

LEAVE A REPLY

Please enter your comment!
Please enter your name here