ਪਿੰਡ ਡਾਂਗੋ ਦੇ 22 ਸਾਲਾਂ ਨੌਜਵਾਨ ਦੀ ਕੈਨੇਡਾ ਵਿੱਚ ਹੋਈ ਮੌਤ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ

ਲੁਧਿਆਣਾ (ਦ ਸਟੈਲਰ ਨਿਊਜ਼)। ਲਧਿਆਣਾ ਦੇ ਪਿੰਡ ਡਾਂਗੋ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜੋ ਪੜ੍ਹਾਈ ਅਤੇ ਨੌਕਰੀ ਕਰਨ ਲਈ ਕੈਨੇਡਾ ਗਿਆ ਸੀ। ਨੌਜਵਾਨ ਦਾ ਨਾਮ ਇੰਦਰਰਾਜ ਸੀ ਅਤੇ ਜਿਸਦੀ ਉਮਰ ਤਕਰੀਬਨ 22 ਸਾਲ ਸੀ। ਉਹ ਇੱਕ ਸਾਲ ਪਹਿਲਾਂ ਪੜ੍ਹਾਈ ਅਤੇ ਕੰਮ ਲਈ ਕੈਨੇਡਾ ਦੇ ਇੱਕ ਸ਼ਹਿਰ ਸਰੀ ਵਿੱਚ ਗਿਆ ਸੀ। ਪਰਿਵਾਰ ਨੇ ਉਸ ਨੂੰ 22 ਲੱਖ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜ ਦਿੱਤਾ।

Advertisements

ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਇੰਦਰਰਾਜ ਅਤੇ ਉਸ ਦਾ ਇੱਕ ਰੂਮਮੇਟ ਇੱਕ ਪਾਰਟੀ ਵਿੱਚ ਗਏ ਹੋਏ ਸਨ, ਜਿੱਥੇ ਉਹਨਾਂ ਨੇ ਕੁੱਛ ਖਾਧਾ ਸੀ। ਜਿਸ ਤੋ ਬਾਅਦ ਉਹ ਦੋਵੇ ਕਮਰੇ ਵਿੱਚ ਬੇਹੋਸ਼ ਪਾਏ ਗਏ। ਹਸਪਤਾਲ ਲਿਜਾਣ ਤੋ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪਰ ਡਾਕਟਰ ਦੋਵਾਂ ਨੂੰ ਬਚਾ ਨਹੀ ਸਕੇ।

ਦੋਵਾਂ ਦੀ ਮੌਤ ਹੋ ਗਈ ਇੰਦਰਰਾਜ ਨੂੰ ਕੈਨੇਡਾ ਗਏ ਨੂੰ ਇੱਕ ਸਾਲ ਵੀ ਪੂਰਾ ਨਹੀ ਹੋਇਆ ਸੀ। ਉਹ ਦਸੰਬਰ ਵਿੱਚ ਕੈਨੇਡਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਚਾਚਾ ਅਤੇ ਦਾਦੀ ਦੀ ਕਰੀਬ ਦੋ ਸਾਲ ਪਹਿਲਾਂ ਕੋਰੋਨਾ ਵਿੱਚ ਮੌਤ ਹੋਈ ਸੀ ਅਤੇ ਘਰ ਵਿੱਚ ਸਿਰਫ ਇੱਕ ਭਰਾ ਤੇ ਚਾਚੇ ਦੀਆ ਧੀਆਂ ਹਨ। ਪਰਿਵਾਰਕ ਮੈਬਰਾਂ ਨੂੰ ਉਮੀਦ ਸੀ ਕਿ ਉਹ ਪੈਰਾ ਤੇ ਖੜ੍ਹਾ ਹੋ ਕੇ ਪਰਿਵਾਰ ਦਾ ਸਹਾਰਾ ਬਣੇਗਾ ਪਰੰਤੂ ਪਰਮਾਤਮਾ ਨੂੰ ਕੁੱਛ ਹੋਰ ਹੀ ਮਨਜੂਰ ਸੀ। ਉਸ ਦੀ ਮੌਤ ਤੋ ਬਾਅਦ ਸਾਰਾ ਪਰਿਵਾਰ ਸਦਮੇ ਵਿੱਚ ਹੈ। ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

LEAVE A REPLY

Please enter your comment!
Please enter your name here