ਪੰਜਾਬ ਸਰਕਾਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀ ਖਰੀਦਣ ਦੇ ਦੇਵੇਗੀ 4 ਹਜ਼ਾਰ ਪ੍ਰਤੀ ਸਾਲਾਨਾ: ਸਿੱਖਿਆ ਮੰਤਰੀ  

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ ਐਮੀਨੈਂਸ ਵਿੱਚ ਵਿਦਿਆਰਥੀਆਂ ਨੂੰ ਹੁਣ ਸਰਕਾਰ ਵਰਦੀ ਖ਼ਰੀਦਣ ਦੇ ਪੈਸੇ ਵੀ ਦੇਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ।

Advertisements

ਇਸ ਵਿੱਚ ਵਿਦਿਆਰਥੀਆਂ ਵੱਲੋਂ ਗਰਮੀ ਤੇ ਸਰਦੀ ਦੇ ਮੌਸਮ ਵਿੱਚ ਪਾਈ ਜਾਣ ਵਾਲੀ ਵਰਦੀ ਦੇ ਸੈਂਪਲ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਵਰਦੀ ਖਰੀਦਣ ਲਈ ਸਰਕਾਰ ਪ੍ਰਤੀ ਵਿਦਿਆਰਥੀ ਨੂੰ 4 ਹਜ਼ਾਰ ਰੁਪਏ ਸਾਲਾਨਾ ਦੇਵੇਗੀ। ਉਨ੍ਹਾਂ ਨੇ ਲਿਖਿਆ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਖਿਆ ਮਾਡਲ ਹੈ।

LEAVE A REPLY

Please enter your comment!
Please enter your name here