ਚੋਰਾਂ ਨੇ ਚੁੱਕੀ ਅੱਤ,ਪਿਛਲੇ ਕਾਫੀ ਦਿਨਾਂ ਤੋਂ ਮਾਡਲ ਟਾਊਨ ਤੋਂ ਪਾਣੀ ਦੀਆ ਮੋਟਰਾਂ ਹੋ ਰਹੀਆਂ ਨੇ ਚੋਰੀ

ਕਪੂਰਥਲਾ (ਦ ਸਟੈਲਰ ਨਿਊਜ਼)-ਗੌਰਵ ਮੜੀਆ । ਟੁਟੀ ਚੋਰ ਤੇ ਸੁਣੇ ਸੀ ਹੁਣ ਮੋਟਰ ਚੋਰ ਵੀ ਸ਼ੁਰੂ ਹੋ ਗਏ ਜੋ ਲੋਕਾ ਦੇ ਘਰੋਂ ਰੋਜਾਨਾ ਇਕ ਮੋਟਰ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਇਹ ਮਾਮਲਾ ਕਪੂਰਥਲਾ ਦੇ ਮਾਡਲ ਟਾਊਨ ਦਾ ਹੈ । ਜਿਥੇ ਹੁਣ ਰੋਜ ਕਿਸੇ ਨਾ ਕਿਸੇ ਦੀ ਕੋਠੀ ਨੂੰ ਇਹਨਾਂ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਹੈਰਾਨੀਯੋਗ ਗੱਲ ਤੇ ਇਹ ਹੈ ਕਿ ਇਹ ਮੋਟਰ ਚੋਰ ਉਸ ਵਕਤ ਲੋਕਾਂ ਦੇ ਘਰੋਂ ਮੋਟਰ ਚੋਰੀ ਕਰਦੇ ਹਨ ਜਦੋਂ ਬਾਰਿਸ਼ ਦਾ ਮਾਹੌਲ ਹੁੰਦਾ ਹੈ ਅਤੇ ਬਾਰਿਸ਼ ਤੇਜ ਹੋ ਰਹੀ ਹੁੰਦੀ ਹੈ ਲੋਕ ਆਪਣੇ ਘਰਾਂ ਦੇ ਅੰਦਰ ਹੁੰਦੇ ਹਨ । ਇਸ ਗੱਲ ਦਾ ਇਹ ਚੋਰ ਫਾਇਦਾ ਚੁਕਦੇ ਹਨ ।

Advertisements

ਇਸ ਤਰ੍ਹਾਂ ਦੀ ਘਟਨਾ ਅੱਜ ਕਪੂਰਥਲਾ ਦੇ ਮਾਡਲ ਟਾਊਨ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਦੇ ਰਹਿਣ ਵਾਲੇ ਅਮਨ ਵਾਲੀਆਂ, ਸਾਹਿਲ ਗੁਪਤਾ ਅਤੇ ਹੋਰ ਵੀ ਕਈ ਘਰਾਂ ਦੇ ਵਿਚ ਮੋਟਰ ਚੋਰੀ ਹੋਈ ਹੈ ਸ਼ਨੀਵਾਰ ਨੂੰ ਜਦੋਂ ਤੇਜ ਬਾਰਿਸ਼ ਹੋ ਰਹੀ ਸੀ ਤੇ ਇਹਨਾਂ ਚੋਰਾਂ ਵਲੋਂ ਕਈ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ । ਕੋਠੀਆਂ ਚੋ ਚੋਰਾਂ ਵਲੋਂ ਪਾਣੀ ਵਾਲਿਆਂ ਮੋਟਰਾਂ ਚੋਰੀ ਕਰ ਫਰਾਰ ਹੋ ਗਏ । ਜਦੋ ਪੀੜਿਤਾਂ ਵਲੋਂ ਇਸ ਘਟਨਾ ਦੀ ਸੂਚਨਾ ਪੀ ਸੀ ਆਰ ਇੰਚਾਰ ਦਰਸ਼ਨ ਸਿੰਘ ਨੂੰ ਦਿਤੀ ਗਈ । ਓਹਨਾ ਨੇ ਤੁਰੰਤ ਏ ਐਸ ਆਈ ਮੰਗਾ ਸਿੰਘ ਦੇ ਨਾਲ ਪਹੁੰਚ ਕੇ ਘਟਨਾ ਦੀ ਜਾਚ ਸ਼ੁਰੂ ਕਰ ਦਿਤੀ ਹੈ ਮਾਡਲ ਟਾਊਨ ਨਿਵਾਸੀਆਂ ਨੇ ਐਸ ਐਸ ਪੀ  ਤੋਂ ਮੰਗ ਕੀਤੀ ਹੈ । ਮਾਡਲ ਟਾਊਨ ਚ ਪੀ ਸੀ ਆਰ ਦੀ ਗਸ਼ਤ ਨੂੰ ਤੇਜ਼ ਕੀਤਾ ਜਾਵੇ ਤੇ ਮੋਟਰ ਚੋਰ ਗਿਰੋਹ ਨੂੰ ਫੜਿਆ ਜਾਵੇ ।

LEAVE A REPLY

Please enter your comment!
Please enter your name here