ਲੁਧਿਆਣਾ ਵਿੱਚ ਨੌਜ਼ਵਾਨ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ਵਿੱਚ ਕੀਤਾ ਕੁੜੀ ਦਾ ਜ਼ਿਕਰ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਤੋ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਨੌਜ਼ਵਾਨ ਅਨਮੋਲਪ੍ਰੀਤ ਜਿਸਨੇ ਖੁਦਕੁਸ਼ੀ ਕਰ ਲਈ ਹੈ, ਜੋ ਆਈਟੀਆਈ ਡੀਜ਼ਲ ਮਕੈਨਿਕ ਦਾ ਕੰਮ ਕਰਦਾ ਸੀ। ਬੀਤੇ ਦਿਨ ਉਸਦੇ ਪਰਿਵਾਰ ਮੈਬਰ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸੀ ਤੇ ਅਨਮੋਲਪ੍ਰੀਤ ਨੇ ਗੁਰਦੁਆਰਾ ਸਾਹਿਬ ਜਾਣ ਦਾ ਬਹਾਨਾ ਲਗਾ ਕੇ ਪਰਿਵਾਰ ਨਾਲ ਨਾਂ ਜਾਣ ਲਈ ਇਨਕਾਰ ਕਰ ਦਿੱਤਾ।

Advertisements

ਜਦੋ ਪਰਿਵਾਰ ਵਾਲੇ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਸਨੇ ਖੁਦਕੁਸ਼ੀ ਕਰ ਲਈ, ਘਟਨਾ ਵਾਲੀ ਥਾਂ ਤੋ ਪੁਲਸ ਨੇ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ। ਉਸ ਨੋਟ ਵਿੱਚ ਇੱਕ ਕੁੜੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆਂ ਹੈ ਕਿ ਉਹ ਉਸਨੂੰ ਬਹੁਤ ਪਿਆਰ ਕਰਦਾ ਸੀ। ਪੁਲਸ ਨੇ ਲਾਸ਼ ਅਤੇ ਖ਼ੁਦਕੁਸ਼ੀ ਨੋਟ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here