ਜ਼ੀਰਕਪੁਰ ਵਿੱਚ ਭਾਰੀ ਮੀਹ ਹੋਣ ਕਾਰਨ ਸੜਕਾਂ ‘ਤੇ ਲੱਗੇ ਲੰਮੇ ਜਾਮ, ਸਕੂਲ ਬੱਸਾਂ ਤੇ ਐਬੂਲੈਸਾਂ ਵੀ ਫਸੀਆਂ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਤੇ ਜ਼ੀਰਕਪੁਰ ਸਣੇ ਨਾਲ ਲੱਗਦਿਆ ਇਲਾਕਿਆਂ ਤੋ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰੀ ਬਾਰਸ਼ ਹੋਣ ਕਾਰਨ ਸੜਕਾਂ ਉੱਤੇ ਲੰਮੇ ਜਾਮ ਲੱਗ ਗਏ ਹਨ। ਦੱਸਿਆ ਜਾਂ ਰਿਹਾ ਹੈ ਕਿ ਜ਼ੀਰਕਪੁਰ ਤੋ ਅੰਬਾਲਾ ਬੈਰੀਅਰ ਤੱਕ ਜਾਮ ਲੱਗਾ ਹੋਇਆ ਹੈ। ਦਫਤਰਾਂ ਨੂੰ ਜਾ ਰਹੇ ਲੋਕ ਰਾਹ ਵਿੱਚ ਹੀ ਫਸੇ ਹੋਏ ਹਨ। ਜਾਮ ਵਿੱਚ ਬੱਸਾਂ ਅਤੇ ਐਬੂਲੈਸਾਂ ਵੀ ਫਸੀਆਂ ਹੋਈਆ ਹਨ।

Advertisements

ਜ਼ੀਰਕਪੁਰ ਤੇ ਨੇੜੇ ਤੇੜੇ ਅੰਬਾਲਾ ਚੰਡੀਗੜ੍ਹ ਰੋਡ ਉੱਤੇ ਪਾਣੀ ਖੜ੍ਹਾ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆ ਹਨ। ਦਫਤਰਾਂ ਨੂੰ ਜਾ ਰਹੇ ਲੋਕ ਵਾਪਸ ਘਰਾਂ ਨੂੰ ਜਾਂ ਰਹੇ ਹਨ ਸਕੂਲਾ ਨੂੰ ਜਾਣ ਵਾਲੇ ਬੱਚੇ ਲੇਟ ਪਹੁੰਚ ਰਹੇ ਹਨ। ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੱਲੋ ਮੌਕੇ ‘ਤੇ ਪਹੁੰਚ ਕੇ ਟੈ੍ਫਿਕ ਸਮੱਸਿਆ ਨੂੰ ਠੀਕ ਕੀਤਾ ਗਿਆ।

LEAVE A REPLY

Please enter your comment!
Please enter your name here