ਕਪੂਰਥਲੇ ਜ਼ਿਲ੍ਹੇ ਨੂੰ ਸ਼ਹੀਦ ਮਹਿੰਦਰਰਾਜ ਜ਼ੀ ਨੇ ਆਪਣੇ ਨਾਮ ਨਾਲ ਬਹੁਤ ਵੱਡਾ ਮਾਨ ਦਿੱਤਾ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਲੋਖਾਣਾ ਚੌਂਕ ਵਿੱਚ ਡਿਪਟੀ ਕਮਾਂਡੇਟ ਸ਼ਹੀਦ ਮਹਿੰਦਰਰਾਜ ਜੀ ਨੂੰ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ  ਅਤੇ ਓਹਨਾਂ ਦੀ ਟੀਮ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਮਹਿੰਦਰਰਾਜ ਜੀ ਦੇ ਸ਼ਹਾਦਤ ਨੂੰ ਨਮਨ ਕੀਤਾ ਅਵੀ ਰਾਜਪੂਤ ਨੇ ਮੀਡਿਆ ਨੂੰ ਸੰਬੋਧਨ ਕਰਦੇ ਕਿਹਾ ਕੀ ਸਾਨੂ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਰਫ ਇਕ ਦਿਨ ਹੀ ਯਾਦ ਨਹੀਂ ਕਰਨਾ ਚਾਹੀਦਾ ਇਸ ਨਾਲ ਉਨ੍ਹਾਂ ਸਬ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਹੁੰਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਮਾਨ ਨੂੰ ਵੀ ਠੇਸ ਪਹੁੰਚਦੀ ਹੈ ਸ਼ਹੀਦ ਮਹਿੰਦਰਰਾਜ ਜ਼ੀ ਦੇ ਮਾਤਾ ਜ਼ੀ ਨੂੰ ਹਰ ਤਰਾਹ ਦਾ ਮਾਨ ਸਤਿਕਾਰ ਅਤੇ ਸੁਵਿਧਾਵਾਂ ਦੇਣ ਲਈ ਸਰਕਾਰ ਦੇ ਨੁਮਾਇਦਿਆਂ ਨੂੰ ਹਰ ਸੰਬੰਵ ਕੋਸ਼ਿਸ਼ ਕਰਨੀ ਚਾਹੀਦੀ ਹੈ।

Advertisements

ਉਨ੍ਹਾਂ ਦੇ ਬੁੱਤ ਕੋਲ ਪਹੁੰਚ ਕੇ ਮਾਨ ਨੂੰ ਉੱਦੋ ਦੁੱਖ ਵੀ ਹੋਇਆ ਜੱਦੋ ਦੇਖਿਆ ਕੀ ਉਨ੍ਹਾਂ ਦੇ ਬੁੱਤ ਨੂੰ ਅੱਜ ਦੇ ਦਿਨ ਨੂੰ ਧਿਆਨ ਰੱਖਦੇ ਹੋਏ ਵੀ ਪ੍ਰਸ਼ਾਸ਼ਨ ਨੇ ਬੁੱਤ ਅਤੇ ਉਸ ਦੇ ਆਲੇ ਦਵਾਲੇ ਨੂੰ ਰੰਗ ਤੱਕ ਨਹੀਂ ਕਰਵਾਇਆ ਹਾਲਾਤ ਦੇਖਣ ਯੋਗ ਨਹੀਂ ਸਨ ਫਿਰ ਕਿਸ ਤਰਾਹ ਉਮੀਦ ਕਰਦੇ ਕੀ ਸ਼ਹੀਦਾਂ ਨੂੰ ਮਜੂਦਾ ਸਰਕਾਰ ਮਾਨ ਸਤਿਕਾਰ ਦੇ ਰਹੇ ਨੇ ਇਸ ਤੋਂ ਇਲਾਵਾ ਸ਼ਹੀਦ ਮਹਿੰਦਰਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ  ਇੰਨੇ ਬਹਾਦੁਰ ਬੱਚੇ ਨੂੰ ਜਨਮ ਦੇਣ ਤੇ ਨਮਨ ਕਿੱਤਾ ਅਤੇ ਉਨ੍ਹਾਂ ਦੀਆ ਸਮੱਸਿਆਵਾਂ ਸੁਣੀਆਂ ਅਤੇ ਆਨ ਵਾਲੇ ਦਿਨਾਂ ਵਿੱਚ ਮਾਤਾ ਜੀ ਨੂੰ ਹਰ ਉਹ ਮਾਣ ਅਤੇ ਸੁਵਿੱਧਾ ਦਵਾਉਣ ਲਈ ਵਿਸ਼ਵਾਸ਼ ਦਵਾਇਆ ਜਿਨ੍ਹਾਂ ਦੇ ਮਾਤਾ ਜੀ ਹੱਕ ਦਾਰ  ਨੇ ਇਸ ਮੌਕੇ ਅਸ਼ੋਕ ਸ਼ਰਮਾ ਜੀ, ਮਨਜੀਤ ਸਿੰਘ ਕਾਲਾ ਜੀ, ਕੁਲਦੀਪਕ ਧੀਰ ਜੀ, ਸੁਮੀਤ ਕਪੂਰ ਜੀ, ਗੋਰਵ ਪੰਡਿਤ ਜੀ, ਰਾਜਬੀਰ ਵਾਲਿਆ ਸਾਬਕਾ  ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ  ਯੂਥ ਅਕਾਲੀ ਦਲ, ਮਹਿੰਦਰ ਪਾਲ ਸਿੰਘ ਜੀ, ਸਾਹਿਲ ਸ਼ੇਖੂਪੁਰ ਜੀ, ਤਜਿੰਦਰ ਲਵਲੀ ਜੀ, ਲਾਡੀ ਜੀ, ਰਜੇਸ਼ ਕੁਮਾਰ ਜੀ, ਗੋਲੂ ਜੀ, ਲਖਬੀਰ ਸਿੰਘ ਜੀ, ਰੋਬਿਨ ਜੀ, ਉਦੈ ਜੀ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here