Thursday, October 29, 2026
Home Latest ਭਾਗੋਰਾਈਆ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਦੁੱਬਈ ਵਿੱਚ 20-25 ਦਿਨ ਤੋ ਹੈ...

ਭਾਗੋਰਾਈਆ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਦੁੱਬਈ ਵਿੱਚ 20-25 ਦਿਨ ਤੋ ਹੈ ਲਾਪਤਾ

missing-jammu-kashmir-engineer-news

ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼), ਪੰਕਜ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਰਾਈਆ ਤੋ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਲਜਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਜੋਕਿ ਕੰਮ ਕਰਨ ਲਈ ਦੁੱਬਈ ਗਿਆ ਹੋਇਆ ਸੀ ਅਤੇ ਕਰੀਬ 20-25 ਦਿਨ ਪਹਿਲਾਂ ਉੱਥੇ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ।

Advertisements

ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਕਈ ਦਿਨ ਤੋ ਉਸ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀ ਹੋਇਆ ਅਤੇ ਉਸਦੇ ਸਾਥੀਆ ਨੇ ਦੱਸਿਆ ਕਿ ਉਹ ਕਮਰੇ ਵਿੱਚ ਵੀ ਨਹੀ ਹੈ ਅਤੇ ਉਸਦਾ ਸਮਾਨ ਉੱਥੇ ਕਮਰੇ ਵਿੱਚ ਹੀ ਹੈ ਅਤੇ ਉਸਦਾ ਫੋਨ ਬੰਦ ਆ ਰਿਹਾ ਹੈ। ਪਰਿਵਾਰ ਵਾਲਿਆਂ ਨੇ ਸਰਕਾਰਾਂ ਸਮੇਤ ਸਮਾਜ ਸੇਵੀ ਐੱਸ.ਪੀ. ਉਬਰਾਏ ਅਤੇ ਰਾਜ ਸਭਾ ਮੈਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਬਲਜਿੰਦਰ ਸਿੰਘ ਦੀ ਭਾਲ ਕਰਵਾ ਕੇ ਉਸਨੂੰ ਭਾਰਤ ਵਾਪਸ ਮੰਗਾਉਣ ਵਿੱਚ ਸਹਿਯੋਗ ਕਰਨ।

LEAVE A REPLY

Please enter your comment!
Please enter your name here