ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋ ਸਿਵਲ ਸਰਜਨ ਦੀ ਸਰਬਸੰਮਤੀ ਨਾਲ ਕਰਵਾਈ ਗਈ ਚੋਣ 

ਫ਼ਿਰੋਜ਼ਪੁਰ (ਦ ਸਟੈਲਰਨ ਨਿਊਜ਼)। ‘ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਬਰਾਂਚ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਲ੍ਹਾ ਸਿਵਲ ਸਰਜਨ  ਵਿਭਾਗ ਦੇ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਦਰਜਾਚਾਰ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਸਿਵਲ ਸਰਜਨ ਦਫਤਰ  ਫਿਰੋਜ਼ਪੁਰ ਦਿ ਕਲਾਸ ਫੋਰ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ  ਪੈਰਾ ਮੈਡੀਕਲ ਯੂਨੀਅਨ ਤੋਂ ਨਰਿੰਦਰ ਸ਼ਰਮਾ ਵੀ ਹਾਜ਼ਰ ਸਨ। 

Advertisements

ਇਸ ਦੌਰਾਨ ਬਿਸ਼ਨ ਸਿੰਘ ਨੂੰ ਚੇਅਰਮੈਨ, ਮਨਿੰਦਰਜੀਤ ਨੂੰ ਪ੍ਰਧਾਨ, ਭਪਿੰਦਰ ਸੋਨੀ ਨੂੰ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਓਮਾ, ਕੈਸ਼ੀਅਰ ਗੁਰਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਮਨੋਜ ਕੁਮਾਰ ਵਜੋਂ ਚੁਣਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ  ਨੇ ਨਵੇਂ ਚੁਣੇ ਗਏ ਅਹੁੱਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਚੁਣੇ ਗਏ ਅਹੁਦੇਦਾਰ ਆਪਣੇ ਅਹੁੱਦੇ ਦਾ ਸਹੀ ਇਸਤੇਮਾਲ ਕਰਨ ਤੇ ਜ਼ਿਲ੍ਹਾ ਪੱਧਰ ਤੇ ਲੱਗਣ ਵਾਲੇ ਰੋਸ ਪ੍ਰਦਰਸ਼ਨ ਵਿਚ ਵੱਧ ਚੜ ਕੇ ਸ਼ਾਮਲ ਹੋਣ ਅਤੇ ਜ਼ਿਲ੍ਹਾ ਪੱਧਰ ਦੀ ਯੂਨੀਅਨ ਦਾ ਵੱਧ ਤੋ ਵੱਧ ਸਾਥ ਦੇਣ ਤਾਂ ਜੋ ਸਰਕਾਰ ਦੀਆਂ ਮੁਲਾਜ਼ਮਾ ਪ੍ਰਤੀ ਮਾਰੂ ਨੀਤੀਆਂ ਖ਼ਿਲਾਫ਼ ਜੰਗ ਲੜੀ ਜਾ ਸਕੇ।

ਇਸ ਮੋਕੇ ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦਫ਼ਤਰ ਦੀ ਪਹਿਲਾਂ ਸਾਲ 2021 ਵਿਚ ਵੀ ਚੋਣ ਕਰਵਾਈ ਗਈ ਸੀ ਜਿਸ ਨੂੰ ਭੰਗ ਕਰਕੇ ਹੁਣ ਨਵੀਂ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਵੱਲ ਧਿਆਨ ਨਹੀ ਦੇ ਰਹੀ ਅਤੇ ਟਾਲ-ਮਟੋਲ ਦੀ ਨੀਤੀ ਅਪਨਾਈ ਹੋਈ ਹੈ। ਜਿਸ ਦਾ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਮੀਟਿੰਗ ਦਾ ਟਾਈਮ ਦੇ ਕੇ ਮੀਟਿੰਗ ਨਹੀ ਕਰ ਰਹੀ ਅਤੇ ਮੀਟਿੰਗ ਦੀ ਤਰੀਕ ਅੱਗੇ  ਵਿਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ ਅੰਦਰ ਦੀਆਂ ਸਰਕਾਰਾਂ ਨੇ ਮੁਲਾਜ਼ਮਾਂ ਨੂੰ 42 ਫੀਸਦੀ ਡੀਏ ਦਿੱਤਾ ਗਿਆ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ ਵੀ ਬਹਾਲ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਨਾਂ ਤਾਂ ਪੁਰਾਣੀ ਪੈਨਸ਼ਨ ਲਾਗੂ ਕਰ ਰਹੀ ਹੈ ਤੇ ਨਾਂ ਹੀ ਡੀਏ। ਉਨ੍ਹਾਂ ਕਿਹਾ ਜੇਕਰ ਮੁਲਾਜਮਾਂ ਨਾਲ ਪੰਜਾਬ ਸਰਕਾਰ ਨੇ ਮੀਟਿੰਗ ਕਰਕੇ ਮੰਗ ਦਾ ਹੱਲ ਨਾਂ ਕੀਤਾ ਤਾਂ ਸਾਨੂੰ ਮਜ਼ਬੂਰਨ ਸ਼ਘਰਸ਼ ਦੇ ਰਾਹ ਤੇ ਜਾਣਾ ਪੈ ਸਕਦਾ ਹੈ। ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 

ਇਸ ਮੌਕੇ  ਬੂਟਾ ਸਿੰਘ ਪ੍ਰਧਾਨ ਡੀਸੀ ਦਫਤਰ, ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ, ਆਈਟੀਆਈ ਦਫ਼ਤਰ ਤੋਂ ਬਲਵਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਵਿਜੈ ਕੁਮਾਰ ਅਤੇ ਡੀ.ਐੱਸ ਅਟਵਾਲ, ਜਤਿੰਦਰ ਕੁਮਾਰ, ਬੂਟਾ ਸਿੰਘ, ਮਹਿੰਦਰ ਕੌਰ, ਆਰਤੀ, ਰਣਦੀਪ ਕੋਰ, ਹਰੀ ਰਾਮ ਦਫ਼ਤਰ ਟਾਊਨ ਪਲੈਨਰ, ਭਗਵੰਤ ਸਿੰਘ ਕਮਿਸ਼ਨਰ, ਦਲੀਪ ਸਿੰਘ ਜਿਲ੍ਹਾ ਪ੍ਰੀਸ਼ਦ, ਮਹੇਸ਼ ਕੁਮਾਰ ਨਹਿਰੀ ਵਿਭਾਗ, ਸ਼ਭਾਸ, ਵਿਜੈ ਕੁਮਾਰ, ਸੁਨੀਲ ਕੁਮਾਰ, ਰਮੇਸ਼ ਕੁਮਾਰ, ਮੰਗਲ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਨਵੇਂ ਚੁਣੇ ਗਏ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ। 

LEAVE A REPLY

Please enter your comment!
Please enter your name here