ਫਗਵਾੜਾ ਦੇ ਇੱਕੋ ਪਰਿਵਾਰ ਦੇ 5 ਮੈਬਰਾਂ ਨੇ ਖਾਂਧਾ ਜ਼ਹਿਰ, 1 ਦੀ ਹਾਲਤ ਨਾਜ਼ੁਕ

ਫਗਵਾੜਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫਗਵਾੜਾ ਦੇ ਪਿੰਡ ਸੰਗਤਪੁਰ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਪਰਿਵਾਰ ਦੇ 5 ਮੈਬਰਾਂ ਨੇ ਸ਼ੱਕੀ ਹਾਲਤ ਵਿੱਚ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਸਾਰਿਆਂ ਨੂੰ ਜ਼ਹਿਰ ਦੇ ਦਿੱਤਾ ਹੈ।

Advertisements

ਜਿਸ ਵਿੱਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰਕ ਮੈਬਰਾਂ ਦੀ ਪਹਿਚਾਣ ਹਰਦੀਪ ਸਿੰਘ, ਜਿਸਦੀ ਉਮਰ 41 ਸਾਲ, ਰੁਚੀ ਜਿਸਦੀ ਉਮਰ 38 ਸਾਲ, ਕੁਲਦੀਪ ਕੌਰ ਜਿਸਦੀ ਉਮਰ 77 ਸਾਲ, ਰੁਹਾਨੀ ਜਿਸਦੀ ਉਮਰ 13 ਸਾਲ, ਇਹਰਨ ਜਿਸਦੀ ਉਮਰ 9 ਸਾਲ ਹੈ। ਪੀੜਤ ਕੁਲਦੀਪ ਕੌਰ ਨੇ ਦੋਸ਼ ਲਾਇਆ ਕਿ ਉਸਦੇ ਲੜਕੇ ਨੇ ਉਸਨੂੰ ਕੁੱਝ ਦੋਸਤਾਂ ਤੋ ਪੈਸੇ ਦਿਵਾਏ ਸਨ ਜੋ ਬੈਕ ਵਿੱਚ ਟਰਾਂਸਫਰ ਕਰਵਾਉਣੇ ਸਨ।

ਉਹ ਉਨ੍ਹਾਂ ਨੇ ਟਰਾਂਸਫਰ ਕਰ ਦਿੱਤੇ ਪਰ ਉਸਦੇ ਬਾਵਜੂਦ ਉਸਦੇ ਦੋਸਤ ਉਸ ਨੂੰ ਪਰੇਸ਼ਾਨ ਕਰ ਰਹੇ ਸਨ। ਉਨ੍ਹਾਂ ਦੀ ਨੂੰਹ ਰੁਚੀ ਇੱਕ ਪ੍ਰਾਇਵੇਟ ਸਕੂਲ ਵਿੱਚ ਨੌਕਰੀ ਕਰਦੀ ਸੀ।ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪੁਲਸ ਦੇ ਆਉਣ ਤੋ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ। ਪੀੜਤ ਪਰਿਵਾਰ ਟਰੈਵਲ ਏਜੰਟ ਦਾ ਕੰਮ ਕਰਦਾ ਸੀ।

LEAVE A REPLY

Please enter your comment!
Please enter your name here