ਬਿਆਸ ਦਰਿਆ ਵਿੱਚ ਰੁੜ੍ਹੀ ਬੱਸ ਵਿੱਚੋ ਮਾਂ-ਧੀ ਸਮੇਤ ਤਿੰਨ ਲੋਕਾਂ ਦੀਆ ਮਿਲੀਆ ਲਾਸ਼ਾਂ, 9 ਅਜੇ ਵੀ ਲਾਪਤਾ

ਮਨਾਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ 8-11 ਜੁਲਾਈ ਨੂੰ ਭਾਰੀ ਬਾਰਿਸ਼ ਦੇ ਕਾਰਣ ਇੱਕ ਪੰਜਾਬ ਰੋਡਵੇਜ਼ ਦੀ ਬੱਸ ਬਿਆਸ ਦਰਿਆ ਵਿੱਚ ਰੁੜ੍ਹ ਗਈ ਸੀ। ਜਿਸਤੋ ਬਾਅਦ ਮਨਾਲੀ ਪ੍ਰਸ਼ਾਸਨ-ਪੁਲਿਸ ਨੇ ਚਾਰ ਘੰਟੇ ਤੱਕ ਬਚਾਅ ਮੁਹਿੰਮ ਚਲਾ ਕੇ ਲਾਸ਼ਾਂ ਨੂੰ ਬੱਸ ‘ਚੋਂ ਕੱਢਣ ‘ਚ ਸਫਲਤਾ ਹਾਸਲ ਕੀਤੀ ਹੈ।

Advertisements

ਇਹ ਤਿੰਨੋਂ ਲਾਸ਼ਾਂ ਇੱਕੋ ਪਰਿਵਾਰ- ਮਾਂ, ਧੀ ਅਤੇ ਦਾਦੇ ਦੀਆਂ ਹਨ। ਮ੍ਰਿਤਕਾਂ ਦੀ ਪਛਾਣ ਅਬਦੁਲ (62), ਉਸ ਦੀ ਨੂੰਹ ਪ੍ਰਵੀਨ (32) ਅਤੇ ਪੋਤੀ ਅਲਵੀਰ (5) ਵਜੋਂ ਹੋਈ ਹੈ। ਇਸ ਬੱਸ ਵਿੱਚ 13 ਲੋਕ ਸਵਾਰ ਸਨ ਪਰ ਅਜੇ ਤੱਕ 9 ਲਾਪਤਾ ਹਨ। ਬੱਸ ਡਰਾਈਵਰ ਤੇ ਕੰਡਕਟਰ ਦੀਆਂ ਲਾਸ਼ਾਂ ਮੰਡੀ ‘ਚ ਪਹਿਲਾਂ ਹੀ ਬਰਾਮਦ ਕਰ ਲਈਆਂ ਸਨ।

LEAVE A REPLY

Please enter your comment!
Please enter your name here