ਪਿੰਡ ਲੈਪੋ ਅਤੇ ਮੋਹਨ ਕੇ ਉਤਾੜ ਵਿੱਚ ਚਿੱਟੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਹੋਈ ਮੌਤ

ਗੁਰੂਹਰਸਹਾਏ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰੂਹਰਸਹਾਏ ਤੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਿੰਡ ਲੈਪੋ ਅਤੇ ਮੋਹਨ ਕੇ ਉਤਾੜ ਵਿਖੇ ਸਵੇਰੇ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਜਗਦੀਪ ਉਰਫ ਜੱਗਾ ਪਿੰਡ ਮੋਹਨ ਕੇ ਉਤਾਰ ਵਜੋ ਹੋਈ ਹੈ। ਦੂਜੇ ਪਾਸੇ ਪਿੰਡ ਲੈਪੋ ਦੇ ਨਾਲ ਲੱਗਦੀ ਢਾਣੀ ਵਿੱਚ ਰਹਿੰਦੇ ਇੱਕ ਨੌਜਵਾਨ ਬੇਅੰਤ ਸਿੰਘ ਪੁੱਤਰ ਰੂਪਾ ਜਿਸ ਦੀ ਉਮਰ 26 ਸਾਲ ਹੈ।

Advertisements

ਬੀਤੀ ਰਾਤ ਨਸ਼ੇ ਦਾ ਟੀਕਾ ਲਾਉਣ ਦੌਰਾਨ ਮੌਤ ਹੋ ਗਈ। ਚਿੱਟੇ ਨਾਲ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੇ ਨਾਲ ਹੀ ਪਿੰਡ ਵਾਲਿਆ ਨੇ ਲੈਪੋ ਦੇ ਗੁਰੂ ਘਰ ਵਿੱਚੋ ਪਿੰਡ ਵਾਸੀਆਂ ਨੂੰ ਅਨਾਉਸਮੈਂਟ ਕਰਕੇ ਸ਼ਾਮ 5 ਵਜੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਇਲਾਕੇ ਅੰਦਰ ਸ਼ਰੇਆਮ ਵਿੱਕ ਰਹੇ ਚਿੱਟੇ ‘ਤੇ ਠੱਲ੍ਹ ਪਾਈ ਜਾ ਸਕੇ।

LEAVE A REPLY

Please enter your comment!
Please enter your name here