27 ਕਰੋੜ ਦੀ ਲਾਗਤ ਨਾਲ ਕਪੂਰਥਲਾ ਰੇਲਵੇ ਸਟੇਸ਼ਨ ਹੋਵੇਗਾ ਅਪਗ੍ਰੇਡ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵਿੱਕੀ ਗੁਜਰਾਲ ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ ਭਾਰਤੀਯ ਜਨਤਾ ਪਾਰਟੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦੇ ਰੇਲ ਮੰਤਰੀ ਜੀ ਵਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 6 ਅਗਸਤ 2023 ਨੂੰ ਪੂਰੇ ਭਾਰਤ ਵਿੱਚ 508 ਰੇਲਵੇ ਸਟੇਸ਼ਨਾ ਦਾ ਉਦਘਾਟਨ ਵੀਡਿਓ ਕਾਨਫਰੰਸ ਰਾਹੀਂ ਕੀਤਾ ਜਾ ਰਿਹਾ ਹੈ।

Advertisements

ਜਿਸ ਵਿਚ ਕਪੂਰਥਲਾ ਵਾਸੀਆ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਅੰਮ੍ਰਿਤ ਭਾਰਤ ਯੋਜਨਾ ਦੇ ਤਹਿਤ ਕਪੂਰਥਲਾ ਸ਼ਹਿਰ ਦਾ ਰੇਲਵੇ ਸਟੇਸ਼ਨ ਦਾ ਉਦਘਾਟਨ 06 ਅਗਸਤ 2023 ਨੂੰ ਠੀਕ 9.30 ਵਜੇ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭਾਰਤ ਸਰਕਾਰ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਰਚੁਲ ਕਰਨਗੇ, ਜਿਸ ਦੀ ਲਾਗਤ ਲਗਭਗ 27 ਕਰੋੜ ਦੀ ਕਰੀਬ ਹੈ, ਇਹ ਰੇਲਵੇ ਸਟੇਸ਼ਨ ਅੰਤਰਰਾਸ਼ਟਰੀ ਪੱਧਰ ਦੀਆਂ ਆਧੁਨਿਕ ਸੁਵਿਧਾਵਾਂ ਨਾਲ ਭਰਿਆ ਹੋਵੇਗਾ, ਗੁਜਰਾਲ ਨੇ ਦੱਸਿਆ ਕਿ ਇਸ ਰੇਲਵੇ ਸਟੇਸ਼ਨ ਬਣਨ ਦੇ ਨਾਲ ਕਪੂਰਥਲਾ ਵਾਸੀਆ ਨੂੰ ਜਿੱਥੇ ਇੱਕ ਵਧੀਆ ਸੌਗਾਤ ਮਿਲ਼ੀ ਹੈ ਉੱਥੇ ਹੀ ਵਪਾਰ ਦੇ ਨਾਲ-ਨਾਲ, ਸ਼ਹਿਰ ਦਾ ਵਿਕਾਸ ਹੋਵੇਗਾ।

ਇਸ ਮੌਕੇ ਗੁਜਰਾਲ ਨੇ ਜ਼ਿਕਰ ਕਰਦੇ ਦੱਸਿਆ ਕਿ ਸ ਰਣਜੀਤ ਸਿੰਘ ਖੋਜੇਵਾਲ ਵੱਲੋ ਕਪੂਰਥਲਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਦੀ ਮੰਗ ਸਮੇਂ ਸਮੇਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਜੀ ਕੋਲ਼ ਚੁੱਕੀ ਜਾਂਦੀ ਸੀ। ਕਪੂਰਥਲਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਦਾ ਸਾਰਾ ਸੇਹਰਾ ਭਾਰਤੀ ਜਨਤਾ ਪਾਰਟੀ ਨੂੰ ਜਾਂਦਾ ਹੈ ਅਸੀਂ ਕਪੂਰਥਲਾ ਵਾਸੀ ਬੀਜੇਪੀ ਦੇ ਇਸ ਕਾਰਜ ਦੀ ਦਿਲੋਂ ਸ਼ਲਾਘਾ ਕਰਦੇ ਹਾਂ

LEAVE A REPLY

Please enter your comment!
Please enter your name here