ੳਕਾਂਰ ਝੰਮਟ ਸਾਹਰੀ ਦੇ ਅੰਤਿਮ ਸੰਸਕਾਰ ਮੌਕੇ ਤੇ ਪੁੱਜੀਆ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਖਸ਼ੀਅਤਾਂ ਅਤੇ ਲੋਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਇੰਦਰਜੀਤ ਹੀਰਾ: ੳਕਾਂਰ ਸਿੰਘ ਝੰਮਟ ਸਾਹਰੀ ਬਸਪਾ ਸੂਬਾ ਕਮੇਟੀ ਮੈਂਬਰ  ਜੋ ਕਿ ਬੀਤੇ ਦਿਨ ਆਪਣਾਂ ਪੰਜ ਭੌਤਿਕ ਸਰੀਰ ਤਿਆਗਦਿਆਂ ਸੰਸਾਰੀਕ ਯਾਤਰਾ ਪੂਰੀ ਗਏ ਸੀ, ਉਨ੍ਹਾਂ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਸਾਹਰੀ ਵਿਖੇ ਕੀਤਾ ਗਿਆ। ਇਸ ਮੌਕੇ ਹਾਜ਼ਰ ਇਲਾਕੇ ਦੀਆਂ ਮੁੱਖ ਸਖਸ਼ੀਅਤਾਂ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਰਾਜਨੀਤਿਕ ਆਗੂਆਂ ਨੇ ਨਮ ਅੱਖਾਂ ਦੇ ਨਾਲ ੳਕਾਂਰ ਸਿੰਘ ਝੰਮਟ ਨੂੰ ਅੰਤਿਮ ਵਿਧਾਇਗੀ ਦਿੱਤੀ।

Advertisements

ਲੋਕਾ ਦੇ ਉਮੜੇ ਇਕੱਠ ਵਿੱਚ ਹੋਈ ਅਰਦਾਸ ਬੇਨਤੀ ਤੋਂ ਬਾਅਦ  BSP ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ, ਗੁਰਲਾਲ ਸੈਲਾ ਸੂਬਾ ਜ/ਸਕੱਤਰ, ਠੇਕੇਦਾਰ ਰਜਿੰਦਰ ਸਿੰਘ ਜ/ਸਕੱਤਰ, ਪਲਵਿੰਦਰ ਕੁਮਾਰ ਸਾਬਕਾ ਹਲਕਾ ਪ੍ਰਧਾਨ ਚੱਬੇਵਾਲ, ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸੁਖਦੇਵ ਬਿੱਟਾ ਸਟੇਟ ਕਮੇਟੀ ਮੈਂਬਰ, ਯਸ਼ਪਾਲ ਭੱਟੀ ਹਲਕਾ ਪ੍ਰਧਾਨ ਚੱਬੇਵਾਲ, ਡਾਕਟਰ ਰਤਨਪੁਰ ਹੀਰਾ, ਲੈਬਰ ਰਾਮ, ਨਰਿੰਦਰ ਨੇਹਰੂ ਬਾਬਾ ਸਾਹਿਬ ਟਾਈਗਰ ਫੋਰਸ ਪੰਜਾਬ ਪ੍ਰਧਾਨ ਨਸਰਾਲਾ, ਹੈਪੀ ਮੇਹਟੀਅਾਣਾ ਉਪ ਪ੍ਰਧਾਨ, ਹਰਜਿੰਦਰ ਰਿੰਕੂ, ਡਾਕਟਰ ਅਜੈ ਮੱਲ ਹੁਸ਼ਿਆਰਪੁਰ, ਰਮਨ ਕੁਮਾਰ ਸਾਹਰੀ, ਰਵੀ ਚੋਪੜਾ ਹਰਖੋਵਾਲ, ਡਾਕਟਰ ਜਤਿੰਦਰ, ਪੱਤਰਕਾਰ ਇੰਦਰਜੀਤ ਸਿੰਘ ਹੀਰਾ ਤਨੂੰਲੀ, ਕਸ਼ਮੀਰ ਸਿੰਘ ਮੇਹਟੀਆਣਾ ਅਤੇ ਹੋਰ ਸੈਂਕੜਿਆਂ ਦੀ ਗਿਣਤੀ ਵਿੱਚ ਰਾਜਨੀਤੀਕ ਪਾਰਟੀ ਦੇ ਆਗੂ ਅੰਤਿਮ ਵਿਦਾਈਗੀ ਮੌਕੇ ਹਾਜਰ ਹੋਏ।

LEAVE A REPLY

Please enter your comment!
Please enter your name here