ਮਾਈਨਿੰਗ ਐਕਟ ਤਹਿਤ ਪਰਚਾ ਦਰਜ ਟਰੈਕਟਰ ਟਰਾਲੀਆਂ ਸਮੇਤ ਚਾਲਕ ਕਾਬੂ

ਮਾਹਿਲਪੁਰ (ਦ ਸਟੈਲਰ ਨਿਊਜ਼), ਇੰਦਰਜੀਤ ਹੀਰਾ: ਏਐੱਸਆਈ ਹਰਭਜਨ ਸਿੰਘ ਪੁਲਿਸ ਚੌਕੀ ਕੋਟਫ਼ਤੂਹੀ ਸਾਥੀ ਕਰਮਚਾਰੀਆਂ ਨਾਲ ਭਾਣਾ ਗੇਟ ਦੇ ਮੌਜੂਦ ਸੀ ਤਾ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਪਿੰਡ ਮਾਹਲਾ ਬਲਟੋਹੀਆਂ ਚੋਅ ਵਿਖੇ ਉਕਤ ਮਾਲਕ ਹਰਵੀਰ ਸਿੰਘ ਉਰਫ਼ ਮਾਸਟਰ ਪੁੱਤਰ ਕੇਸਰ ਸਿੰਘ ਨਿਵਾਸੀ ਖੈਰੜ ਰਾਵਲ ਬੱਸੀ, ਮਾਲਕ ਸੰਤਵੀਰ ਸਿੰਘ ਉਰਫ਼ ਬਿੱਲਾ ਪੁੱਤਰ ਸੁਦਾਗਰ ਸਿੰਘ ਨਿਵਾਸੀ ਪਿੰਡ ਟੋਡਰਪੁਰ, ਮਾਲਕ ਦਵਿੰਦਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਨਿਵਾਸੀ ਪਿੰਡ ਨਡਾਲੋ ਆਪਣੇ ਟਰੈਕਟਰ ਚਾਲਕਾਂ ਨਾਲ ਮਿਲ ਕੇ ਚੋਰੀ ਕਰ ਕੇ ਨਜਾਇਜ਼ ਮਾਈਨਿੰਗ ਕਰ ਰਹੇ ਹਨ। ਜੇਕਰ ਹੁਣੇ ਪਿੰਡ ਮਾਹਲਾ ਬਲਟੋਹੀਆਂ ਚੋਅ ਵਿਖੇ ਰੇਡ ਕੀਤਾ ਜਾਵੇ ਤਾ ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਮਿੱਟੀ ਨਾਲ ਭਰੇ ਹੋਏ ਕਾਬੂ ਆ ਸਕਦੇ ਹਨ।

Advertisements

ਜਿਸ ਤੇ ਪੁਲਿਸ ਵੱਲੋਂ ਮੌਕੇ ਤੇ ਕਾਰਵਾਈ ਕਰਦੇ ਹੋਏ ਜਸਕੀਰਤ ਸਿੰਘ ਉਰਫ਼ ਕੀਰਤ ਪੁੱਤਰ ਸੀਤਲ ਸਿੰਘ ਨਿਵਾਸੀ ਮਾਹਲਾ ਬਲਟੋਹੀਆਂ ਨੂੰ ਕਾਬੂ ਕਰ ਕੇ ਉਸ ਪਾਸੋਂ ਇਕ ਬਿਨਾਂ ਨੰਬਰੀ ਸੋਨਾਲੀਕਾ ਡੀ. ਆਈ 750 ਟਰੈਕਟਰ, ਮਿੱਟੀ ਨਾਲ ਭਰੀ ਟਰਾਲੀ, ਇਕਬਾਲ ਸਿੰਘ ਪੁੱਤਰ ਸੰਤਵੀਰ ਸਿੰਘ ਉਰਫ਼ ਬਿੱਲਾ ਨਿਵਾਸੀ ਪਿੰਡ ਟੋਡਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਸੋਨਾਲੀਕਾ ਟਰੈਕਟਰ ਬਿਨਾ ਨੰਬਰ, ਮਿੱਟੀ ਚੁੱਕਣ ਵਾਲੀ ਬਾਕਟ, ਸੁਖਰਾਜ ਪੁੱਤਰ ਸੁਦਾਗਰ ਸਿੰਘ ਨਿਵਾਸੀ ਟੋਡਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਆਰ. ਐਕਸ ਸੋਨਾਲੀਕਾ ਟਰੈਕਟਰ ਪੀ. ਬੀ. 07 ਏ. ਐੱਸ 3701 ਖਾਲੀ ਟਰਾਲੀ ਤੇ ਕਿਸ਼ੋਰ ਰਾਮ ਪੁੱਤਰ ਅਕਲੂ ਰਾਮ ਨਿਵਾਸੀ ਪਿੰਡ ਨਡਾਲੋ ਨੂੰ ਕਾਬੂ ਕਰਕੇ।

ਉਸ ਪਾਸੋਂ ਇਕ ਡੀ. ਆਈ 750 ਸੋਨਾਲੀਕਾ ਬਿਨਾ ਨੰਬਰ ਟਰੈਕਟਰ ਇਕ ਮਿੱਟੀ ਚੁੱਕਣ ਵਾਲੀ ਬਾਕਟ ਨੂੰ ਤੇ ਕਮਲਜੀਤ ਸਿੰਘ ਪੁੱਤਰ ਬਿੱਲੂ ਨਿਵਾਸੀ ਮਾਹਲਾ ਵਲਟੋਹੀਆਂ ਜੋ ਕਿ ਮੌਕੇ ਤੋ ਬਿਨਾਂ ਨੰਬਰੀ ਸੋਨਾਲੀਕਾ ਟਰੈਕਟਰ ਤੇ ਮਿੱਟੀ ਚੁੱਕਣ ਵਾਲੀ ਬਾਕਟ ਛੱਡ ਕੇ ਨੜਿਆਂ ਵਿਚੋਂ ਦੀ ਫ਼ਰਾਰ ਹੋ ਗਿਆ ਦੀ ਬਰਾਮਦੀ ਕੀਤੀ ਗਈ। ਜਿਸ ਤੇ ਉਕਤ ਮਾਲਕ ਹਰਵੀਰ ਸਿੰਘ ਉਰਫ਼ ਮਾਸਟਰ, ਮਾਲਕ ਸੰਤਵੀਰ ਸਿੰਘ ਉਰਫ਼ ਬਿੱਲਾ, ਮਾਲਕ ਦਵਿੰਦਰ ਸਿੰਘ, ਉਕਤ ਚਾਲਕ ਜਸਕੀਰਤ ਸਿੰਘ ਉਰਫ਼ ਕੀਰਤ, ਚਾਲਕ ਸੁਖਰਾਜ, ਚਾਲਕ ਕਿਸ਼ੋਰ ਕੁਮਾਰ ਅਤੇ ਭੱਜੇ ਹੋਏ ਚਾਲਕ ਕਮਲਜੀਤ ਸਿੰਘ ਖ਼ਿਲਾਫ਼ ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਮੁਕੱਦਮਾ ਨੰਬਰ 205 ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here