ਬਰਨਾਲਾ ਪੁਲਿਸ ਨੇ 12 ਕਿੱਲੋ ਅਫੀਮ ਅਤੇ ਨਸ਼ੀਲੇ ਪਾਊਡਰ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗਿਰਫ਼ਤਾਰ

ਬਰਨਾਲਾ, (ਦ ਸਟੈਲਰ ਨਿਊਜ਼), ਹਰਪ੍ਰੀਤ ਛੰਨਾ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਰਨਾਲਾ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਇੱਕ ਟਰੱਕ ਵਿੱਚੋ 12 ਕਿੱਲੋ ਅਫ਼ੀਮ ਸਮੇਤ ਦੋ ਵਿਅਕਤੀ ਅਤੇ ਇੱਕ ਵਿਅਕਤੀ ਨੂੰ 290 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਪਿਸਤੌਲ ਸਮੇਤ ਗਿਰਫ਼ਤਾਰ ਕੀਤਾ।

Advertisements

ਸੀਨੀਅਰ ਕਪਤਾਨ ਪੁਲਿਸ ਸੰਦੀਪ ਮਲਿਕ ਆਈ ਪੀ ਐੱਸ, ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ ਅਤੇ ਕਪਤਾਨ ਪੁਲਿਸ ਰਮਨੀਸ਼ ਚੌਧਰੀ, ਪੁਲਿਸ ਕਪਤਾਨ ਪ੍ਰਦੀਪ ਸਿੰਘ ਪੀ ਬੀ ਆਈ, ਦੇ ਦਿਸ਼ਾ ਨਿਰਦੇਸ਼ਾ ਤਹਿਤ, ਉਪ ਕਪਤਾਨ ਪੁਲਿਸ (ਡੀ) ਮਾਨਵਜੀਤ ਸਿੰਘ ਦੀ ਯੋਗ ਅਗਵਾਈ ਹੇਠ ਸੀ ਆਈ ਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਕੁਝ ਵਿਅਕਤੀ ਬਾਹਰਲੇ ਰਾਜਾਂ ਵਿਚੋਂ ਅਫ਼ੀਮ ਦੀ ਤਸਕਰੀ ਕਰਦੇ ਹਨ, ਅਤੇ ਬਰਨਾਲਾ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਸਪਲਾਈ ਕਰਦੇ ਹਨ, ਜਿੰਨਾ ਤੇ ਕਾਰਵਾਈ ਕਰਦਿਆਂ ਸੀ ਆਈ ਏ ਦੀ ਟੀਮ ਦੇ ਸਹਾਇਕ ਥਾਣੇਦਾਰ ਟੇਕ ਚੰਦ ਨੇ ਨਾਕਾ ਲਗਾ ਕੇ ਇੱਕ ਟਰੱਕ ਨੰਬਰੀ ਪੀ ਬੀ 072Q 9958 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋ 12 ਕਿੱਲੋ ਅਫ਼ੀਮ ਸਮੇਤ ਦੋ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ।

ਜਿੰਨਾ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਬਲਦੇਵ ਸਿੰਘ, ਵਾਸੀ ਸਵੱਦ ਕਲਾ, ਅਤੇ ਰਣਜੋਧ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਸਵੱਦੀ ਖੁਰਦ ਵਜੋਂ ਹੋਈ ਹੈ। ਇਸੇ ਤਰ੍ਹਾਂ ਇੱਕ ਹੋਰ ਮੁਕਦਮੇ ਦੀ ਤਫਤੀਸ ਵਿਚ ਥਾਣੇਦਾਰ ਕੁਲਦੀਪ ਸਿੰਘ ਨੇ ਚਿੱਟੇ ਦੀ ਸਪਲਾਈ ਕਰਨ ਵਾਲੇ ਗੁਰਵਿੰਦਰ ਸਿੰਘ ਦੀ ਪੁੱਛਗਿੱਛ ਤੋ ਸਤਨਾਮ ਸਿੰਘ ਉਰਫ ਸੱਤੀ ਨੂੰ ਗਿਰਫ਼ਤਾਰ ਕੀਤਾ ਜਿਸ ਦੇ ਕਬਜੇ ਵਿਚੋਂ 270 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਦੇਸੀ ਪਿਸਤੌਲ 315ਬੋਰ ਇਕ ਜਿੰਦਾ ਕਾਰਤੂਸ ਬਰਾਮਦ ਕੀਤਾ। ਉਹਨਾਂ ਕਿਹਾ ਕਿ ਉਕਤ ਸੱਤੀ ਖਿਲਾਫ ਪਹਿਲਾ ਵੀ ਵੱਖ ਵੱਖ ਧਰਾਵਾਂ ਤਹਿਤ ਸਤਾਰਾਂ ਮੁਕਜ਼ਦਮੇ ਦਰਜ ਹਨ। ਅਤੇ ਸੁੱਖਾ ਦੁਨੇਕਾ ਗੈਂਗਸਟਰ ਗਰੁੱਪ ਦਾ ਗੁਰਗਾ ਹੈ।ਅਤੇ ਲੋਕਾ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਦਾ ਆਦੀ ਹੈ।ਜਿਸ ਖਿਲਾਫ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ

LEAVE A REPLY

Please enter your comment!
Please enter your name here