Sunday, October 25, 2026
Home International ਮੈਕਸੀਕੋ ਵਿੱਚ ਯਾਤਰੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 18 ਲੋਕਾਂ...

ਮੈਕਸੀਕੋ ਵਿੱਚ ਯਾਤਰੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ 18 ਲੋਕਾਂ ਦੀ ਮੌਤ

ਮੈਕਸੀਕੋ (ਦ ਸਟੈਲਰ ਨਿਊਜ਼), ਪਲਕ। ਉੱਤਰੀ- ਪੱਛਮੀ ਮੈਕਸੀਕੋ ਦੇ ਨਾਇਰਿਤ ਰਾਜ ਵਿੱਚ ਸਵੇਰੇ ਇੱਕ ਯਾਤਰੀ ਬੱਸ ਦੇ ਖੱਡ ਵਿੱਚ ਡਿੱਗ ਜਾਣ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਮੁਤਾਬਕ ਬੱਸ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਵਿਦੇਸ਼ੀ ਸਨ। ਬੱਸ ਮੈਕਸੀਕੋ ਸਿਟੀ ਤੋਂ ਅਮਰੀਕਾ ਦੀ ਸਰਹੱਦ ਤੇ ਟਿਜੁਆਨਾ ਜਾ ਰਹੀ ਸੀ।

Advertisements

ਬੱਸ ਵਿੱਚ ਕੁੱਲ 42 ਨਾਗਰਿਕ ਸਵਾਰ ਸਨ। ਜ਼ਖ਼ਮੀਆਂ ਨੂੰ ਤੁਰੰਤ ਹੀ ਹਸਪਤਾਲ ਦਾਖਲ ਕਰਵਾਇਆ ਗਿਆ। ਰੋਡਰਿਗਜ਼ ਨੇ ਕਿਹਾ ਕਿ ਰੈਸਕਿਊ ਆਪਰੇਸ਼ਨ ਕਾਫ਼ੀ ਮੁਸ਼ਕਲ ਸੀ, ਕਿਉਂਕਿ ਖੱਡ ਲਗਭਗ 40 ਮੀਟਰ ਡੂੰਘੀ ਸੀ। ਜਾਣਕਾਰੀ ਮੁਤਾਬਕ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਬੱਸ ਤੇਜ਼ੀ ਨਾਲ ਚਲਾ ਰਿਹਾ ਸੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।

LEAVE A REPLY

Please enter your comment!
Please enter your name here