ਕਸਬਾ ਹਰਿਆਣਾ ‘ਚ ਸੀਵਰੇਜ ਦੀ ਪਾਈਪ ਲਾਈਨ ਤੇ ਬਣਾਈਆਂ ਮੇਨ ਹੋਦੀਆਂ ਨੁਕਸਾਨੇ ਜਾਣ ਕਾਰਣ ਰਾਹਗੀਰ ਪਰੇਸ਼ਾਨ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ-ਪ੍ਰੀਤੀ ਪਰਾਸ਼ਰ। ਕਸਬਾ ਹਰਿਆਣਾ ‘ਚ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਕਸਬੇ ‘ਚ ਪਾਈ ਗਈ ਸੀਵਰੇਜ ਦੀ ਪਾਈਪ ਲਾਈਨ ਜੋ ਕਿ ਅਕਸਰ ਚਰਚਾ ‘ਚ ਰਹਿੰਦੀ ਹੈ, ਉਕਤ ਪਾਈਪ ਲਾਈਨ ‘ਚ ਥਾਂ-ਥਾਂ ਤੇ ਬਣਾਈਆਂ ਗਈਆਂ ਮੇਨ ਹੋਦੀਆਂ ਦੇ ਥਾਂ-ਥਾਂ ਤੇ ਨੁਕਸਾਨੇ ਜਾਣ ਕਾਰਣ ਰਾਹਗੀਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਹੁਣ ਤਾਂ ਹਲਾਤ ਇਹ ਹਨ ਕਿ ਰਾਤ ਬਰਾਤੇ ਇਨਾਂ ਹੋਦੀਆਂ ‘ਚ ਬਣੇ ਟੋਏ ‘ਚ ਜੇਕਰ ਕਿਸੇ ਦਾ ਪੈਰ ਪੈ ਜਾਵੇ ਜਾਂ ਦੋ ਪਹੀਆਂ ਵਾਹਨ ਦਾ ਟਾਇਰ ਅਚਾਨਕ ਟੋਏ ‘ਚ ਪੈ ਜਾਵੇ ਤਾਂ ਰਾਹਗੀਰ ਦੀ ਲੱਤ ਤੱਕ ਟੁੱਟ ਸਕਦੀ ਹੈ ਅਤੇ ਵਾਹਨ ਦਾ ਵੀ ਨੁਕਸਾਨ ਹੋ ਸਕਦਾ ਹੈ।ਕਸਬੇ ‘ਚ ਮੇਨ ਰੋਡ ਤੇ ਸਰਕਾਰੀ ਹਸਪਤਾਲ ਦੇ ਨੇੜੇ ਪਿਛਲੇ ਕਰੀਬ 15-20 ਦਿਨਾਂ ਤੋਂ ਟੋਆ ਬਣ ਗਿਆ ਹੈ ਜੋ ਨਿਰੰਤਰ ਵੱਡਾ ਹੋ ਰਿਹਾ ਹੈ ।

Advertisements

ਇਸੇ ਤਰ੍ਹਾਂ ਹੀ ਪੈਟਰੋਲ ਪੰਪ ਤੋਂ ਢੋਲਬਾਹਾ ਨੂੰ ਜੋ ਲਿੰਕ ਰੋਡ ਜਾਂਦਾ ਹੈ ਉਸ ਰੋਡ ਤੇ ਪਏ ਸੀਵਰੇਜ ਦੀ ਹੋਦੀ ਤੇ ਢੱਕਣ ਨਾ ਹੋਣ ਕਾਰਨ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਪ੍ਰੰਤੂ ਇਸ ਨੂੰ ਠੀਕ ਕਰਵਾਉਣ ਲਈ ਨਗਰ ਕੌਂਸਲ, ਸੀਵਰੇਜ ਬੋਰਡ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਜ਼ਿਮੇਂਦਾਰੀ ਨਹੀਂ ਦਿਖਾਈ ਗਈ ਅਤੇ ਦੁਕਾਨਦਾਰਾਂ ਵੱਲੋਂ ਹਾਦਸਿਆਂ ਤੋਂ ਬਚਾਵ ਲਈ ਇਸ ਟੋਏ ਤੇ ਪੁਲਿਸ ਦਾ ਬੈਰੀਕੇਟ ਰੱਖ ਦਿੱਤਾ ਗਿਆ। ਪ੍ਰੰਤੂ ਕਰੀਬ 1 ਹਫ਼ਤੇ ਤੋਂ ਵੱਧ ਸਮਾਂ ਹੋ ਜਾਣ ਤੇ ਵੀ ਕਿਸੇ ਵੀ ਅਧਿਕਾਰੀ ਨੇ ਇੱਥੇ ਸਮਸਿਆਂ ਦੇਖਣ ਤੱਕ ਦੀ ਖੇਚਲ ਨਹੀਂ ਕੀਤੀ।

ਇਲਾਵਾ ਨਿਵਾਸੀ ਅਤੇ ਰਾਹਗੀਰਾਂ ਨੇ ਮੌਜੂਦਾ ਸਰਕਾਰ ਦੇ ਲੋਕਲ ਲੀਡਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਜੇਕਰ ਹੁਣ ਤੱਕ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ ਤਾਂ ਇਸ ਸਮਸਿਆਂ ਵੱਲ ਧਿਆਨ ਦਿੱਤਾ ਜਾਵੇ ਤਾ ਜੋ ਕਿਸੇ ਦਾ ਨੁਕਸਾਨ ਹੋਣੋ ਬੱਚ ਸਕੇ। ਇਸ ਸਬੰਧੀ ਜਦੋਂ ਨਗਰ ਕੌਸਲ ਦੇ ਈ.ਓ. ਚੰਦਰ ਮੋਹਣ ਭਾਟੀਆ ਨਾਲ ਫੋਨ ਤੇ ਸਪੰਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ । ਨਗਰ ਕੌਸਲ ਦੇ ਵਰਕਰ ਨੂੰ ਇਸ ਨੂੰ ਸਹੀ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ ਇਸ ਨੂੰ ਜਲਦ ਹੀ ਸਹੀ ਕਰਵਾ ਦਿਤਾ ਜਾਵੇਗਾ ।

LEAVE A REPLY

Please enter your comment!
Please enter your name here