ਸਾਈਬਰ ਠੱਗ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਦੀ ਡੀਪੀ ਲਗਾ ਮਾਰ ਰਹੇ ਸਨ ਠੱਗੀ, ਜਾਂਚ ਸ਼ੁਰੂ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਸਾਈਬਰ ਕ੍ਰਿਮੀਨਲ ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਰੋਜ਼ਾਨਾ ਨਵੇ-ਨਵੇ ਢੰਗ ਤਰੀਕੇ ਵਰਤਦੇ ਰਹਿੰਦੇ ਹਨ।ਇੱਕ ਹੋਰ ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਹੁਣ ਡੀਜੀਪੀ ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਫੋਟੋ ਦੀ ਵਟਸੈੱਪ ਤੇ ਡੀ.ਪੀ ਲਗਾ ਕੇ ਸਾਈਬਰ ਠੱਗ ਲੋਕਾਂ ਨਾਲ ਠੱਗੀ ਮਾਰ ਰਹੇ ਹਨ।

Advertisements

ਇਸ ਤਰ੍ਹਾਂ ਇੱਕ ਵਿਅਕਤੀ ਜਿਸਦਾ ਭਰਾ ਪੁਲਸ ਹਿਰਾਸਤ ਵਿੱਚ ਹੈ ਉਹ ਉਸਨੂੰ ਛੱਡਣ ਦੇ ਬਦਲੇ ਡੇਢ ਲੱਖ ਰੁਪਏ ਮੰਗ ਰਿਹਾ ਹੈ ਅਤੇ ਜਿਸ ਵਟਸੈੱਪ ਤੋਂ ਉਹ ਵਿਅਕਤੀ ਗੱਲ ਕਰ ਰਿਹਾ ਹੈ ਉਸਤੇ ਮਨਦੀਪ ਸਿੰਘ ਸਿੱਧੂ ਦੀ ਡੀ.ਪੀ ਲਗਾਈ ਹੋਈ ਹੈ। ਇਸ ਤਰ੍ਹਾਂ ਹੀ ਉਹ ਵਿਅਕਤੀ ਡਰਾ ਧਮਕਾ ਕੇ ਪੈਸਿਆ ਦੀ ਮੰਗ ਕਰ ਰਿਹਾ ਸੀ।

ਉਸਨੇ ਕਿਹਾ ਕਿ ਉਹ ਬਿਨਾਂ ਫੋਨ ਨੂੰ ਕੱਟੇ ਬੈਕ ਵਿੱਚ ਜਾਵੇ ਪਰ ਸਾਹਮਣੇ ਵਾਲਾ ਵਿਅਕਤੀ ਸ਼ਾਤਰ ਸੀ ਉਸਨੂੰ ਪਤਾ ਲੱਗਾ ਕਿ ਉਹ ਪੁਲਸ ਵਾਲਾ ਨਹੀ ਹੈ ਬਲਕਿ ਸਾਈਬਰ ਸੈੱਲ ਹੈ ਤਾਂ ਉਸਨੇ ਹੋ ਰਹੀ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਉਸਨੂੰ ਸ਼ੋਸ਼ਲ ਮੀਡੀਆਂ ਤੇ ਵਾਇਰਲ ਕਰ ਦਿੱਤਾ।ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here