ਸਮਾਜਿਕ ਤੇ ਦਲਿਤ ਸੰਗਠਨਾਂ ਅਤੇ ਵਿਰੋਧੀ ਧਿਰਾਂ ਨੇ ਇੱਕੋ ਮੰਚ ’ਤੇ ਆਣ ਕੇ ਮਨੀਪੁਰ ਘਟਨਾਂ ਦਾ ਕੀਤਾ ਵਿਰੋਧ

ਤਲਵਾੜਾ (ਦ ਸਟੈਲਰ ਨਿਊਜ਼)। ਮਨੀਪੁਰ ਹਿੰਸਾ ਅਤੇ ਹਰਿਆਣਾ ਦੇ ਮੇਵਾਤ ’ਚ ਮਜ਼੍ਹਬੀ ਦੰਗਿਆਂ ਦੇ ਵਿਰੋਧ ’ਚ ਤਲਵਾੜਾ ਅਤੇ ਹਾਜੀਪੁਰ ਬਾਜ਼ਾਰ ਬੰਦ ਰਹੇ। ਤਲਵਾੜਾ ਦੇ ਸਬਜ਼ੀ ਮੰਡੀ ਚੌਂਕ ’ਤੇ ਸਮਾਜਿਕ ਸੰਗਠਨਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਨੁੰਮਾ ਇੰਦਿਆਂ ਨੇ ਇੱਕੋ ਮੰਚ ’ਤੇ ਆਣ ਕੇ ਦੇਸ਼ ਵਿੱਚ ਫੈਲਾਈ ਜਾ ਰਹੀ ਅਰਾਜਕਤਾ ਵਿਰੁੱਧ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ। ਬੁਲਾਰਿਆਂ ਨੇ ਕਿਹਾ ਕਿ ਮਨੀਪੁਰ ’ਚ ਔਰਤਾਂ ਨੂੰ ਨਿਰਵਸਤਰ ਕਰ ਪਰੇਡ ਕਰਵਾਉਣ ਉਪਰੰਤ ਬਲਾਤਕਾਰ ਕਰਨ ਦੀ ਘਟਨਾਂ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ।

Advertisements

ਬਸਪਾ ਤੋਂ ਅਮਨਦੀਪ ਹੈਪੀ, ਅੰਬੇਦਕਰ ਸਭਾ ਤੋਂ ਰਮੇਸ਼ ਸਹੋਤ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਧਰਮਿੰਦਰ ਸਿੰਬਲੀ, ਆਮ ਆਦਮੀ ਪਾਰਟੀ ਤੋਂ ਗੁਰਬਚਨ ਡਡਵਾਲ, ਕਿਸ਼ੋਰੀ ਲਾਲ ਤੇ ਅਮਰਪਾਲ ਜੋਹਰ, ਸੀਪੀਆਈਐਮ ਤੋਂ ਸੁਖਦੇਵ ਤਲਵਾਡ਼ਾ, ਸਮਾਜ ਸੇਵਿਕਾ ਊਸ਼ਾ ਕਿਰਨ ਸੂਰੀ, ਸਾਬਕਾ ਪੰਚ ਰਾਜ ਕੁਮਾਰੀ ਦਾਤਾਰਪੁਰ, ਕਾਂਗਰਸ ਪਾਰਟੀ ਤੋਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਅਰੁਣ ਡੋਗਰਾ ਉਰਫ਼ ਮਿੱਕੀ ਆਦਿ ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਮਨੀਪੁਰ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਸ਼ੁਰੂ ਕੀਤੀ ਭਰਾ ਮਾਰੂ ਜੰਗ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ।

ਭਾਜਪਾ ਦੀ ਡਬਲ ਇੰਜਣ ਸਰਕਾਰ ਵਾਲੇ ਸੂਬੇ ਫਿਰਕੂ ਅੱਗ ’ਚ ਸਡ਼ ਰਹੇ ਹਨ, ਦੇਸ਼ ’ਚ ਭਾਈਚਾਰਕ ਸਾਂਝ ਨਫ਼ਰਤ ਵਿੱਚ ਬਦਲ ਚੁੱਕੀ ਹੈ, ਉਂਗਲ ਦੀ ਚੋਟ ’ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਨੇ ਚੁੱਪ ਧਾਰੀ ਹੋਈ ਹੈ। ਬੁਲਾਰਿਆਂ ਨੇ ਮਨੀਪੁਰ ਹਿੰਸਾ ਮਾਮਲੇ ’ਚ ਮੁੱਖ ਮੰਤਰੀ ਬਿਰੇਨ ਸਿੰਘ ਨੂੰ ਬਰਖਾਸਤ ਕਰਨ ਅਤੇ ਹਰਿਆਣਾ ਦੇ ਮੇਵਾਤ ’ਚ ਦੰਗਾ ਭਡ਼ਕਾਉਣ ਦੇ ਮੁੱਖ ਦੋਸ਼ੀ ਤਥਾਕਥਿਤ ਗਊ ਰਕਸ਼ਕ ਮੋਨੂ ਮਾਨੇਸਰ ਤੇ ਬਿੱਟੂ ਬਜੰਰਗੀ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਉਪਰੰਤ ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਹਿੰਸਾ ਪੀਡ਼੍ਹਤ ਲੋਕਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ। ਪੰਜਾਬ ਬੰਦ ਦੇ ਸੱਦੇ ’ਤੇ ਤਲਵਾਡ਼ਾ ’ਚ ਵਪਾਰ ਮੰਡਲ ਨੇ ਸਮਾਜਿਕ ਸੰਗਠਨਾਂ ਨਾਲ ਹੋਏ ਸਮਝੌਤੇ ਤਹਿਤ ਸਵੇਰੇ 9 ਵਜੇ ਤੋਂ 12 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ। 

LEAVE A REPLY

Please enter your comment!
Please enter your name here