Sunday, October 25, 2026
Home Latest ਬੇਟੀ ਦੇ ਚਰਿੱਤਰ ਤੇ ਸ਼ੱਕ ਹੋਣ ਤੇ ਪਿਤਾ ਨੇ ਕਤਲ ਕਰ ਲਾਸ਼...

ਬੇਟੀ ਦੇ ਚਰਿੱਤਰ ਤੇ ਸ਼ੱਕ ਹੋਣ ਤੇ ਪਿਤਾ ਨੇ ਕਤਲ ਕਰ ਲਾਸ਼ ਨੂੰ ਰੇਲਵੇ ਲਾਈਨ ਤੇ ਸੁੱਟਿਆ,ਮਾਮਲਾ ਦਰਜ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਵਿੱਚ ਆਨਰ ਕਿਲਿੰਗ ਤੋ ਮਾਮਲਾ ਸਾਹਮਣੇ ਆਇਆ ਹੈ ਕਿ ਟਾਂਗਰਾ ਦੇ ਪਿੰਡ ਮੁੱਛਲ ਵਿੱਚ ਬੀਤੇ 2 ਦਿਨਾਂ ਤੋ ਲਾਪਤਾ ਲੜਕੀ ਘਰ ਪਹੁੰਚੀ ਅਤੇ ਉਸਦੇ ਪਿਤਾ ਨੇ ਆਪਣੀ 16 ਸਾਲਾ ਦੀ ਧੀ ਦੇ ਚਰਿੱਤਰ ਤੇ ਸ਼ੱਕ ਕਰਦਿਆਂ ਉਸਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

Advertisements

ਉਸਨੇ ਲਾਸ਼ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿੱਚ ਘੁੰਮਾਇਆ। ਜਿਸਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸਤੋ ਬਾਅਦ ਉਹ ਲਾਸ਼ ਨੂੰ ਰੇਲਵੇ ਲਾਈਨ ਤੇ ਸੁੱਟ ਆਇਆ, ਪੁਲਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਫਰਾਰ ਪਿਉ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪੁਲਸ ਨੇ ਮੁਲਾਜ਼ਮ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here