ਡਾਬਾ ਨਿਵਾਸੀ ਹਰਪ੍ਰੀਤ ਨੂੰ ਅਦਾਲਤ ਵੱਲੋ ਨਸ਼ਾ ਤਸਕਰੀ ਦੇ ਮਾਮਲੇ ਵਿੱਚ 12 ਸਾਲ ਦੀ ਹੋਈ ਸਜ਼ਾ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਡਾਬਾ ਨਿਵਾਸੀ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ ਵਿੱਚ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 1 ਲੱਖ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।

Advertisements

ਜ਼ਿਕਰਯੋਗ ਹੈ ਕਿ 24 ਅਕਤੂਬਰ 2020 ਨੂੰ ਪੁਲਸ ਥਾਣਾ ਡਾਬਾ ਦੀ ਪੁਲਸ ਨੇ ਡਾਬਾ-ਲੋਹਾਰਾ ਰੋਡ ਤੇ ਨਾਕਾ ਲਾਇਆ ਹੋਇਆ ਸੀ ਅਤੇ ਉਨ੍ਹਾਂ ਨੇ ਲੋਹਾਰਾ ਰੋਡ ਤੇ ਇੱਕ ਮੁਲਜ਼ਮ ਨੂੰ ਆਉਦੇ ਦੇਖਿਆ ਜਿਸਨੇ ਆਪਣੇ ਮੋਢੇ ਤੇ ਸਫੈਦ ਰੰਗ ਦਾ ਬੈਗ ਪਾਇਆ ਹੋਇਆ ਸੀ।

ਪੁਲਸ ਨੂੰ ਦੇਖਦੇ ਹੀ ਉਹ ਵਾਪਸ ਮੁੜਨ ਲੱਗਾ ਤਾਂ ਸ਼ੱਕ ਦੇ ਤੌਰ ਤੇ ਪੁਲਸ ਨੇ ਉਸਨੂੰ ਫੜ ਲਿਆ ਅਤੇ ਜਦੋ ਉਸਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚ 7300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ।ਪੁਲਸ ਨੇ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ।

LEAVE A REPLY

Please enter your comment!
Please enter your name here