Sunday, November 1, 2026
Home Latest ਰਾਜ ਪੱਧਰੀ ਕਹਾਣੀ ਰਚਨਾ ਮੁਕਾਬਲੇ ਵਿੱਚ ਸੁਨੈਨਾ ਨੇ ਦੂਜਾ ਸਥਾਨ ਪ੍ਰਾਪਤ ਕਰ...

ਰਾਜ ਪੱਧਰੀ ਕਹਾਣੀ ਰਚਨਾ ਮੁਕਾਬਲੇ ਵਿੱਚ ਸੁਨੈਨਾ ਨੇ ਦੂਜਾ ਸਥਾਨ ਪ੍ਰਾਪਤ ਕਰ ਫਾਜ਼ਿਲਕਾ ਦਾ ਨਾਂ ਕੀਤਾ ਰੋਸ਼ਨ

ਫਾਜ਼ਿਲਕਾ (ਦ ਸਟੈਲਸਰ ਨਿਊਜ਼)। ਰਾਜ ਪੱਧਰੀ ਕਹਾਣੀ ਰਚਨਾ ਮੁਕਾਬਲੇ  ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਜ਼ਿਲ੍ਹਾ  ਫ਼ਾਜ਼ਿਲਕਾ ਦੀ ਵਿਦਿਆਰਥਣ ਸੁਨੈਨਾ ਨੇ ਰਾਜ ਪੱਧਰੀ ਸਾਹਿਤ ਸਿਰਜਨ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ ਜਿਸ ਨਾਲ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਰੋਸ਼ਨ ਹੋਇਆ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਜੇਤੂ ਵਿਦਿਆਰਥਣ ਸੁਨੈਨਾ ਨੂੰ  ਮੁਬਾਰਕਬਾਦ ਦਿੰਦਿਆਂ ਚੰਗੇ ਭਵਿੱਖ  ਦੀ ਕਾਮਨਾ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਨੇ ਦੱਸਿਆ ਕਿ ਇਹ ਮੁਕਾਬਲੇ ਸਰਕਾਰੀ ਕਾਲਜ ਲੜਕੀਆ ਲੁਧਿਆਣਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ।  

Advertisements

ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਕਾਬਲੀਅਤ ਬਹੁਤ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਲੜਕੀਆਂ ਜੋ ਕਿ ਦੇਸ਼ ਅੰਦਰ ਨਾਮ ਕਮਾ ਰਹੀਆਂ ਹਨ, ਸੁਤੰਤਰ ਹੋ ਕੇ ਲੜਕੀਆਂ ਨੂੰ ਅਗੇ ਵੱਧਣ ਲਈ ਪ੍ਰੇਰਿਤ ਕਰਨਾ ਹੈ। ਪ੍ਰਿੰਸੀਪਲ ਅਸ਼ੋਕ ਕੁਮਾਰ ਵਰਮ‍ਾ ਅਤੇ  ਗਾਈਡ ਅਧਿਆਪਕਾ ਯਾਦਵਿੰਦਰ ਕੌਰ ਅਤੇ ਖੋਜ ਅਫ਼ਸਰ ਪਰਮਿੰਦਰ ਸਿੰਘ ਨੇ ਸੁਨੈਨਾ ਦੀ ਇਸ ਪ੍ਰਾਪਤੀ ਤੇ ਵਧਾਈ  ਦਿੱਤੀ।

LEAVE A REPLY

Please enter your comment!
Please enter your name here