ਰਾਘਵ ਚੱਢਾ ਨੂੰ ਰਾਜ ਸਭਾ ਤੋਂ ਕੀਤਾ ਸਸਪੈਂਡ, ਜਾਂਚ ਪੂਰੀ ਹੋਣ ਤੱਕ ਸੰਜੇ ਸਿੰਘ ਦਾ ਵੀ ਵਧਾਇਆ ਸਸਪੈਂਸ਼ਨ

ਦਿੱਲੀ (ਦ ਸਟੈਲਰ ਨਿਊਜ਼),ਪਲਕ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਪ ਦੇ ਦੂਸਰੇ ਸੰਸਦ ਮੈਂਬਰ ਸੰਜੇ ਸਿੰਘ ਦੀਆਂ ਵੀ ਮੁਸ਼ਕਿਲਾਂ ਵੱਧ ਗਈਆਂ ਹਨ ਅਤੇ ਉਨ੍ਹਾਂ ਦਾ ਵੀ ਸਸਪੈਂਸ਼ਨ ਵੱਧਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਦੋ ਨੇਤਾਵਾਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਫੈਂਸਲਾ ਆਉਂਣ ਤਕ ਰਾਜ ਸਭਾ ਤੋਂ ਸਸਪੈਂਡ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਦਿੱਲੀ ਸੇਵਾ ਬਿੱਲ ਲਈ ਪ੍ਰਸਤਾਵ ਵਿੱਚ ਫਰਜ਼ੀ ਦਸਤਖ਼ਤ ਦਾ ਦੋਸ਼ ਲੱਗਾ ਹੈ।

Advertisements

ਪੰਜ ਸੰਸਦ ਮੈਂਬਰਾਂ ਦਾ ਦਾਅਵਾ ਹੈ ਕਿ ਦਿੱਲੀ ਸੇਵਾ ਬਿੱਲ ਨੂੰ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਸਿਲੈਕਟ ਕਮੇਟੀ ਨੂੰ ਭੇਜਣ ਦੇ ਪ੍ਰਸਤਾਵ ਤੇ ਉਨ੍ਹਾਂ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਸੀ। ਇਹ ਪ੍ਰਸਤਾਵ ਆਪ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪੇਸ਼ ਕੀਤਾ ਸੀ। ਦੂਸਰੇ ਪਾਸੇ ਰਾਜ ਸਭਾ ਦੇ ਨੇਤਾ ਪੀਯੂਸ਼ ਗੋਇਲ ਨੇ ਸੰਜੇ ਸਿੰਘ ਨੂੰ ਸਸਪੈਂਡ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ ਸੀ ਅਤੇ ਸੰਜੇ ਸਿੰਘ ਤੇ ਵਿਹਾਰ ਠੀਕ ਨਾ ਕਰਨ ਦੇ ਆਰੋਪ ਲਗੇ ਸਨ। ਜਿਸਨੂੰ ਲੈ ਕੇ ਜਾਂਚ ਪੂਰੀ ਹੋਣ ਤੱਕ ਉਹਨਾਂ ਦਾ ਸਸਪੈਂਸ਼ਨ ਵਧਾਇਆ ਗਿਆ ਹੈ।

LEAVE A REPLY

Please enter your comment!
Please enter your name here