ਸਰਕਾਰੀ ਸਕੂਲ ਰੇਲਵੇ ਮੰਡੀ ਵਿੱਚ ਯੁਵਾ ਮੰਥਨ ਮਾਡਲ G20 ਸੰਮੇਲਨ ਕਰਵਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਸਕੂਲ ਰੇਲਵੇ ਮੰਡੀ ਵਿੱਚ ਯੁਵਾ ਮੰਥਨ ਮਾਡਲ G20 ਸੰਮੇਲਨ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਬੱਚਿਆਂ ਨੂੰ ਜੀ 20 ਮਾਡਲ ਦੇ ਬਾਰੇ ਜਾਣਕਾਰੀ ਦਿੱਤੀ l ਬੱਚਿਆਂ ਨੇ ਇਸ ਸਮਾਰੋਹ ਵਿੱਚ G20  ਦੇਸ਼ਾਂ ਦਾ ਪ੍ਰਤੀਨਿਧ ਕੀਤਾ l ਉਹਨਾਂ ਨੇ ਅਲੱਗ ਅਲੱਗ ਦੇਸ਼ਾਂ ਦਾ ਪ੍ਰਤੀਨਿਧ  ਕਰਦੇ ਹੋਏ ਵਾਤਾਵਰਨੀ ਮੰਤਰੀਾਆ ਦੀ ਭੂਮਿਕਾ ਅਦਾ ਕੀਤੀ l  ਇਸ ਸੰਮੇਲਨ ਦਾ ਮੁੱਖ ਉਦੇਸ਼ ਇੱਕ ਧਰਤੀ,  ਇੱਕ ਪਰਿਵਾਰ ਅਤੇ ਇੱਕ ਭਵਿੱਖ ਸੀ l  ਬੱਚਿਆਂ ਨੇ ਅਲੱਗ ਅਲੱਗ ਦੇਸ਼ਾਂ ਵਿੱਚ ਹੋ ਰਹੇ ਜਲਵਾਯੁ ਪਰਿਵਰਤਨ ਦੇ ਉੱਤੇ ਚਰਚਾ ਕੀਤੀ ਤੇ ਆਪਸੀ ਵਿਚਾਰ ਵਟਾਂਦਰਾ ਕੀਤਾ। 

Advertisements

ਪ੍ਰਿੰਸੀਪਲ ਸਾਹਿਬਾਂ ਜੀ ਨੇ ਵੀ ਬੱਚਿਆਂ ਨੂੰ  ਇਸ ਤਰਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇੱਕੋ ਕਲੱਬ ਇੰਚਾਰਜ ਬਾਲਾ ਜੀ ਨੇ ਵੀ ਬੱਚਿਆਂ ਦੇ ਨਾਲ ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਬੱਚਿਆਂ ਨੂੰ ਵਾਤਾਵਰਨ ਵਿੱਚ ਹੋਣ ਵਾਲੇ ਬਦਲਾਵ ਤੋਂ ਜਾਣੂ ਕਰਵਾਇਆ l ਬੱਚਿਆਂ ਨੇ ਵੀ ਇਹ ਪ੍ਰਣ ਲਿਆ ਕਿ ਉਹ ਭਵਿੱਖ ਵਿੱਚ ਬੜੇ ਉਤਸ਼ਾਹ ਦੇ ਨਾਲ ਆਪਣੇ ਵਾਤਾਵਰਣ ਦੀ ਰੱਖਿਆ ਕਰਨਗੇ।

LEAVE A REPLY

Please enter your comment!
Please enter your name here